ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਲਿਆਲ ਚ ਸਾਇਸ ਮੇਲਾ ਆਯੋਜਿਤ
ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਦੀਆ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬਲਿਆਲ ਵਿਖੇ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਸ਼ੀਨੂ ਜੀ ਦੀ ਅਗਵਾਈ ਹੇਠ ਇਹ ਮੇਲਾ ਅਮਿੱਟ ਪੈੜਾਂ ਛੱਡ ਗਿਆ। ਇਸ ਮੇਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਵਿਗਿਆਨਕ ਕਿਰਿਆਵਾਂ ਕਰ ਕੇ ਦਿਖਾਈਆ। ਬਲਿਆਲ ਦੇ ਸਰਪੰਚ ਸਰਦਾਰ ਅਮਰੇਲ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਬਿਓਰੋ ਰਿਪੋਰਟਰ ਮਾਲਵਾ tv ਅਤੇ ਰਸ਼ਪਿੰਦਰ ਸਿੰਘ ਜ਼ਿਲ੍ਹਾ ਇੰਚਾਰਜ ਭਾਰਤ 24 ਵਿਸ਼ੇਸ਼ ਤੌਰ ਤੇ ਪਹੁੰਚੇ ।ਪਿੰਡ ਦੇ ਸਰਪੰਚ ਵੱਲੋਂ ਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਇਸ ਮੇਲੇ ਦਾ ਭਰਪੂਰ ਆਨੰਦ ਉਠਾਇਆ ਗਿਆ।ਮੇਲੇ ਵਿਚ ਆਯੋਜਿਤ ਕਿਰਿਆਵਾਂ ਬਹੁਤ ਹੀ ਰੋਚਕ ਅਤੇ ਦਿਲ ਖਿੱਚਵੀਆਂ ਸਨ ਇਸ ਮੇਲੇ ਦੀ ਤਿਆਰੀ ਮੈਡਮ ਮੋਨਿਕਾ ਅਤੇ ਪ੍ਰੀਤ ਸਿੰਗਲਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਈ ਗਈ ਵਿਦਿਆਰਥੀਆਂ ਵੱਲੋਂ ਰੰਗੋਲੀ ਨਾਲ ਬਣਾਏ ਗਏ ਮਨੁੱਖੀ ਦਿਲ, ਮਨੁੱਖੀ ਦਿਮਾਗ ਅਤੇ ਸੂਰਜੀ ਪਰਿਵਾਰ ਦੇ ਮਾਡਲ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ। ਅਖੀਰ ਵਿੱਚ ਮੁੱਖ ਅਧਿਆਪਕਾ ਸ੍ਰੀ ਮਤੀ ਸੀਨੂੰ ਜੀ ਵੱਲੋਂ ਪਹੁੰਚੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਅੱਗੇ ਤੋਂ ਵੀ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।