ਹਲਕਾ ਵਿਧਾਇਕ ਨਰਿੰਦਰ ਕੋਰ ਭਰਾਜ ਅਤੇ ਮਨਦੀਪ ਸਿੰਘ ਦੇ ਵਿਆਹ ਦੀ ਖੁਸ਼ੀ ਚ ਪਾਏ ਅਖੰਡ ਪਾਠ ਦੇ ਭੋਗ
ਭਵਾਨੀਗੜ (ਗੁਰਵਿੰਦਰ ਸਿੰਘ) ਆਪ ਪਾਰਟੀ ਦੇ ਹਲਕਾ ਸੰਗਰੂਰ ਤੋ ਉਮੀਦਵਾਰ ਬੀਬਾ ਨਰਿੰਦਰ ਕੋਰ ਭਰਾਜ ਵੱਲੋ ਵਿਆਹ ਦੀ ਖੁਸ਼ੀ ਚ ਅੱਜ ਸੰਗਰੂਰ ਨਾਨਕਿਆਣਾ ਸਾਹਿਬ ਗੁਰੂਦੁਆਰਾ ਸਾਹਿਬ ਵਿਖੇ ਵਿਆਹ ਦੀ ਖੁਸ਼ੀ ਦੇ ਮੌਕੇ ਗੁਰੂ ਸਾਹਿਬ ਦੀ ਹਜੂਰੀ ਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਇਸ ਪ੍ਰੋਗਰਾਮ ਚ ਹਲਕਾ ਵਿਧਾਇਕ ਨਰਿੰਦਰ ਕੋਰ ਭਰਾਜ ਵੱਲੋ ਸਮੂਹ ਹਲਕਾ ਸੰਗਰੂਰ ਦੇ ਵਰਕਰਾਂ ਨੂੰ ਸ਼ਾਮਲ ਕਰ ਖੁਸ਼ੀ ਨੂੰ ਸਾਝਾ ਕਰ ਜਿੱਥੇ ਗੁਰੂ ਸਾਹਿਬ ਅੱਗੇ ਅਰਦਾਸ ਕਰਵਾਈ ਗਈ ਉਥੇ ਹੀ ਹਲਕਾ ਸੰਗਰੂਰ ਤੋ ਪਹੁੰਚੇ ਵੱਖ-ਵੱਖ ਪਤਵੰਤੇ ਸਾਹਿਬਾਨਾਂ ਦਾ ਧੰਨਾਦ ਕੀਤਾ ਗਿਆ ਅਤੇ ਵਰਕਰਾਂ ਵੱਲੋ ਨਵ ਵਿਆਹੀ ਜੋੜੀ ਬੀਬਾ ਨਰਿੰਦਰ ਕੋਰ ਭਰਾਜ ਅਤੇ ਮਨਦੀਪ ਸਿੰਘ ਲੱਖੇਵਾਲ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਮੋਕੇ ਇਸ ਪ੍ਰੋਗਰਾਮ ਚ ਭਵਾਨੀਗੜ ਤੋ ਆਪ ਵਰਕਰਾਂ ਵੱਲੋ ਵੀ ਇਸ ਖੁਸ਼ੀ ਦੇ ਮੌਕੇ ਸ਼ਮੂਲਿਅਤ ਕੀਤੀ ਗਈ ਜਿਸ ਚ ਗੁਰਮੀਤ ਸਿੰਘ ਬਖੋਪੀਰ, ਰਾਮ ਗੋਇਲ, ਗਗਨ ਸੋਹੀ, ਹਿਮਾਸ਼ੂ, ਵਿਸ਼ਾਲ ਭੰਭਰੀ, ਰਾਜਿੰਦਰ ਚਹਿਲ, ਰੂਪ ਚੰਦ ਤੋ ਇਲਾਵਾ ਹੋਰ ਵੀ ਆਗੂ ਸਹਿਬਾਨ ਮੋਜੂਦ ਰਹੇ।