ਝਾੜੂ ਹਿਮਾਚਲ ਤੇ ਗੁਜਰਾਤ ਚ ਕਰੇਗਾ ਸਫਾਈ :ਗੋਇਲ.ਸੋਹੀ
ਭਵਾਨੀਗੜ੍ਹ (ਗੁਰਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਵਲੰਟੀਅਰ ਅਤੇ ਲੀਡਰਸ਼ਿਪ ਦੀ ਅਗਵਾਈ 'ਚ ਪਾਰਟੀ ਹਿਮਾਚਲ ਤੇ ਗੁਜਰਾਤ ਦੀਆਂ ਚੋਣਾਂ ਵੱਡੀ ਲੀਡ ਨਾਲ ਜਿੱਤੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਆਗੂ ਰਾਮ ਗੋਇਲ.ਤੇ ਗਗਨ ਸੋਹੀ ਅਲੋਅਰਖ ਨੇ 'ਮਾਲਵਾ ਡੇਲੀ ਨਿਓੁਜ' ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਬੀਜੇਪੀ ਦੀਆਂ ਗਲਤ ਨੀਤੀਆਂ ਤੇ ਵਧੀਕੀਆਂ ਨੂੰ ਲੈਕੇ ਇਨ੍ਹਾਂ ਸੂਬਿਆਂ ਚ ਲੋਕ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਬੀਜੇਪੀ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦੇ ਹਨ। ਜਿਸ ਤਰ੍ਹਾਂ ਪੰਜਾਬ ਵਿਚ ਦੂਸਰੀਆਂ ਪਾਰਟੀਆਂ ਤੋਂ ਅੱਕ ਕੇ ਹੀ ਪੰਜਾਬ ਵਿਚ ਆਪ ਦੀ ਸਰਕਾਰ ਬਣਾਈ ਹੈ। ਹਿਮਾਚਲ ਅਤੇ ਗੁਜਰਾਤ ਦੇ ਲੋਕ ਵੋਟਾਂ ਪਾ ਕੇ ਆਪ ਦੇ ਹੱਕ ਵਿਚ ਭੁਗਤਣਗੇ ਕਿਉਂਕਿ ਜਿਸ ਤਰ੍ਹਾਂ ਚੋਣ ਪ੍ਰਚਾਰ ਪਾਰਟੀ ਦੇ ਹੱਕ ਵਿੱਚ ਹੋ ਰਿਹਾ ਹੈ ਉਸ ਤੋਂ ਨਜਰ ਆ ਰਿਹਾ ਹੈ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਗੁਜਰਾਤ ਅਤੇ ਹਿਮਾਚਲ ਵਿਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਚਾਹੇ ਪੰਜਾਬ ਵਿਚ ਕੀਤਾ ਵਾਅਦਾ ਹੋਵੇ ਜਾ ਫਿਰ ਦਿੱਲੀ ਦਾ ਮਾਡਲ ਲੋਕ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮ ਦੇਖ ਰਹੇ ਹਨ ਅਤੇ ਲੋਕ ਵੀ ਆਪ ਦੀ ਸਰਕਾਰ ਲਿਆਉਣ ਲਈ ਉਤਾਵਲੇ ਹੋਏ ਪਏ ਹਨ ਜਿਵੇਂ ਪੰਜਾਬ ਵਿਚ ਆਪ ਨੇ ਇਤਿਹਾਸ ਰਚਿਆ ਸੀ ਉਸ ਤਰ੍ਹਾਂ ਹੀ ਹਿਮਾਚਲ ਅਤੇ ਗੁਜਰਾਤ ਦੇ ਨਤੀਜੇ ਆਊਣਗੇ।