ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵਿੱਚ ਜੋਸ਼ ਨਾਲ ਮਨਾਈ ਗਈ ਸਪੋਰਟਸ ਮੀਟ
ਭਵਾਨੀਗੜ੍ਹ, 13 ਦਸੰਬਰ (ਯੁਵਰਾਜ ਹਸਨ/ਗੁਰਵਿੰਦਰ ਸਿੰਘ ਰੋਮੀ)-ਪੜ੍ਹਾਈ ਅਤੇ ਖੇਡਾਂ ਇੱਕ ਦੂਜੇ ਦੇ ਬਰਾਬਰ ਹੋਣ ਦੇ ਉਦੇਸ਼ ਨਾਲ ਸਥਾਨਕ ਹੈਰੀਟੇਜ ਪਬਲਿਕ ਸਕੂਲ਼ ਵਿਚ ਖੇਡ ਕੋਚ ਇਸਾਨ ਰਾਣਾ, ਜਗਦੀਪ ਸਿੰਘ, ਵੀਰ ਚੰਦ, ਅਨੰਦ ਚੌਹਾਨ, ਜਤਿੰਦਰ ਕੌਰ ਨੇ ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡ ਸਮਾਰੋਹ ਕਰਵਾਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਫੈਪ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਅਤੇ ਡੀ. ਐਸ. ਪੀ ਸ੍ਰੀ ਮੋਹਿਤ ਅਗਰਵਾਲ ਰਹੇ। ਖੇਡ ਸਮਾਰੋਹ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਮੁੱਖ ਮਹਿਮਾਨਾਂ ਲਈ ਸਕੂਲ ਦੇ ਵਿਦਿਆਰਥੀਆਂ ਦੁਆਰਾ ਇਕ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਬੈਡ ਤੇ ਐਨ.ਸੀ.ਸੀ ਵਿਦਿਆਰਥੀਆਂ ਦੁਆਰਾ ਪਰੇਡ ਕੀਤੀ ਗਈ। ਇਸ ਖੇਡ ਦਿਵਸ ਵਿਚ ਨਰਸਰੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਰੋਹ ਵਿੱਚ ਰਿਲੇ ਰੇਸ , ਸੈਕ ਰੇਸ, ਕੈਟਰਪਿਲਰ ਰੇਸ,ਕਰੈਬ ਰੇਸ, ਟਰੇਨ ਰੇਸ, ਲੈਮਨ ਐੱਡ ਸਪੂਨ ਰੇਸ, ਰੱਸਾ -ਕਸ਼ੀ, ਟਾਈ ਕਮਾਂਡੋ, ਪੀ.ਟੀ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਸੰਬੋਧਨ ਕਰਦੇ ਹੋਏ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਖੇਡਾਂ ਇਕ ਅਜਿਹਾ ਸਾਧਨ ਹਨ ਜਿਸ ਨਾਲ ਨੌਜਵਾਨ ਨਸ਼ਿਆਂ ਤੇ ਇੰਟਰਨੈੱਟ ਤੋਂ ਦੂਰ ਰਹਿੰਦਾ ਹੋਇਆ ਆਪਣੇ ਜੀਵਨ ਨੂੰ ਸਫ਼ਲ ਬਣਾ ਸਕਦਾ ਹੈ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਤੇ ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।