ਭਵਾਨੀਗੜ ਦੇ ਵੱਖ ਵੱਖ ਹਿਸਿਆ ਚ ਫਲੈਗ ਮਾਰਚ
ਦੁਕਾਨਦਾਰਾਂ ਨੂੰ ਦਿੱਤਾ ਇਕ ਦਿਨ ਦਾ ਸਮਾਂ ਸਮਾ ਬਾਹਰ ਹੋਇਆ ਸਮਾਨ ਤਾਂ ਹੋਵੇਗੀ ਕਾਰਵਾਈ ਡੀਐਸਪੀ
ਭਵਾਨੀਗੜ੍ਹ 14 Dec, [ਯੁੁਵਰਾਜ ਹਸਨ] ਭਵਾਨੀਗੜ੍ਹ ਵਿੱਚ ਐਸਐਸਪੀ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਮੋਹਿਤ ਅਗਰਵਾਲ ਅਤੇ ਐਸ ਐਚ ਓ ਭਵਨੀਗੜ ਪ੍ਰਤੀਕ ਜੀਦਲ ਵਲੋ ਸਮੂਹ ਟੀਮ ਨਾਲ ਸ਼ਹਿਰ ਦੇ ਮੇਨ ਬਜਾਰ ਵਿੱਚ ਬਾਹਰ ਪਏ ਸਮਾਨ ਨੂੰ ਅੰਦਰ ਕਰਨ ਅਤੇ ਬਿਨਾ ਨੰਬਰੀ ਚੱਲ ਰਹੇ ਵਾਹਨਾ ਨੂੰ ਮੋਕੇ ਤੇ ਹੀ ਬੰਦ ਕੀਤਾ ਗਿਆ ਉਹਨਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੇ ਬਾਹਰ ਪਏ ਸਾਮਾਨ ਨੂੰ ਅੰਦਰ ਰੱਖਿਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਜਾਰ ਵਿੱਚੋਂ ਲੰਘਦੇ ਹੋਏ ਕੋਈ ਵੀ ਪਰੇਸ਼ਾਨੀ ਨਾ ਆਵੇ ਡੀਐਸਪੀ ਅਤੇ ਐਸ ਐਚ ਓ ਭਵਨੀਗੜ ਵੱਲੋਂ ਲੋਕਾਂ ਨੂੰ ਇੱਕ ਦਿਨ ਦੀ ਵਾਰਨੀਗ ਵੀ ਦਿੱਤੀ ਗਈ ਹੈ ਕੇ ਕੱਲ ਤੱਕ ਇਹ ਸਮਾਨ ਅੰਦਰ ਕੀਤਾ ਜਾਵੇ ਨਹੀਂ ਤਾਂ ਪ੍ਰਸ਼ਾਸ਼ਨ ਵੱਲੋਂ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸੁਚੇਤ ਵੀ ਕੀਤਾ ਗਿਆ ਕਿ ਸ਼ਹਿਰ ਵਿੱਚ ਵਧ ਰਹੀ ਚੋਰੀਆਂ ਕਰਨ ਵਾਲੇ ਮਸ਼ਟੰਡਿਆਂ ਨੂੰ ਜਲਦੀ ਹੀ ਨੱਥ ਪਾਈ ਜਾਵੇਗੀ ਸੋ ਸ਼ਹਿਰ ਵਾਸੀ ਪੁਲਿਸ ਨੂੰ ਵੱਧ ਤੋ ਵੱਧ ਸਹਿਯੋਗ ਦੇਣ ਇਸ ਮੋਕੇ ਆਮ ਲੋਕਾ ਵੱਲੋ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।