ਮਲੇਰੀਆ ਸਬੰਧੀ ਜਾਗਰੂਕਤਾ ਅਭਿਆਨ
ਫੱਗੂਵਾਲਾ.ਹਰਕਿਸ਼ਨਪੁਰਾ ਤੇ ਰਾਏ ਸਿੰਘ ਵਾਲਾ ਚ ਕੀਤੀ ਸਪਰੇਅ
ਭਵਾਨੀਗੜ (ਯੁਵਰਾਜ ਹਸਨ) ਸੂਬਾ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਅਨੁਸਾਰ ਪਿੰਡ ਪੱਧਰ ਤੇ ਜਾਗਰੂਕਤਾ ਅਭਿਆਨ ਜਾਰੀ ਹਨ ਜਿਸ ਵਿੱਚ ਆਮ ਲੋਕਾਂ ਨੂੰ ਆਪਣੀ ਸਿਹਤ ਦੀ ਸਾਭ ਸੰਭਾਲ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਸਿਹਤ ਵਿਭਾਗ ਵਲੋ ਹਰ ਤਰਾ ਦਾ ਹੰਭਲਾ ਮਾਰਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਰਕਾਰੀ ਡਿਸਪੈਸਰੀ ਫੱਗੂਵਾਲਾ ਦੇ ਸਮੂਹ ਸਟਾਫ ਵਲੋ ਪੂਰੀ ਤਨਦੇਹੀ ਨਾਲ ਇਸ ਕਾਰਜ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਇਸ ਮੋਕੇ ਮਲੇਰੀਆ ਵਰਕਰ ਰਾਜੀਵ ਜਿੰਦਲ ਅਤੇ ਓੁਹਨਾ ਦੀ ਟੀਮ ਵਲੋ ਮਲੇਰੀਆ ਦੀ ਰੋਕਥਾਮ ਲਈ ਜਿਥੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਓੁਥੇ ਹੀ ਫੱਗੂਵਾਲਾ. ਹਰਕਿਸ਼ਨਪੁਰਾ. ਰਾਏ ਸਿੰਘ ਵਾਲਾ ਰੋਸ਼ਨ ਵਾਲਾ ਅਤੇ ਰਾਮਪੁਰਾ ਚ ਸਪਰੇਅ ਵੀ ਕਰਵਾਈ ਗਈ। ਇਸ ਮੋਕੇ ਮੋਜੂਦ ਸਟਾਫ ਨੇ ਜਾਣਕਾਰੀ ਦਿੱਤੀ ਕਿ ਓੁਪਰੋ ਆਈ ਇੱਕ ਟੀਮ ਵਲੋ ਪਿੰਡ ਵਾਸੀਆਂ ਤੋ ਕੀਤੀ ਪੁਛਗਿੱਛ ਤੋ ਬਾਅਦ ਆਈ ਟੀਮ ਨੇ ਓੁਹਨਾ ਨੂੰ ਸ਼ਾਬਾਸੀ ਵੀ ਦਿੱਤੀ ਅਤੇ ਓੁਹਨਾ ਦੀ ਟੀਮ ਵਲੋ ਕੀਤੇ ਕਾਰਜਾ ਦੀ ਸਲਾਘਾ ਵੀ ਕੀਤੀ ਗਈ । ਓੁਹਨਾ ਦੱਸਿਆ ਕਿ ਓੁਹਨਾ ਦੀ ਟੀਮ ਵਲੋ ਕਰੋਨਾ ਕਾਲ ਦੋਰਾਨ ਵੀ ਸਮੂਹ ਡਿਸਪੈਸਰੀ ਸਟਾਫ ਵਲੋ ਵਾਧੂ ਸਮਾ ਦੇਕੇ ਸੇਵਾ ਕੀਤੀ ਗਈ ਅਤੇ ਹੁਣ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੁਰੇ ਤਨਮਨ ਨਾਲ ਸੇਵਾ ਕੀਤੀ ਜਾ ਰਹੀ ਹੈ
ਇਸ ਮੋਕੇ ਗੁਰਮੇਲ ਸਿੰਘ ਫਾਰਮੇਸੀ ਅਫਸਰ.ਬਲਬੀਰ ਕੋਰ ਏਅੇਨਅੇਮ.ਕਮਲਪ੍ਰੀ ਸੀਅੇਚਓ.ਅਤੇ ਰਾਜੀਵ ਜਿੰਦਲ ਵੀ ਮੋਜੂਦ ਸਨ