ਆਪ ਆਗੂ ਰਾਮ ਗੋਇਲ ਦੇ ਗ੍ਰਹਿ ਵਿਖੇ ਪਹੁੰਚੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਅਤੇ ਮਨਦੀਪ ਲੱਖੇਵਾਲ
ਗਊਸ਼ਾਲਾ ਭਵਾਨੀਗੜ੍ਹ ਵਿਖੇ ਹਾਜ਼ਰੀ ਲਵਾਉਣ ਪਹੁੰਚੇ ਸਨ ਲੱਖਾ ਅਤੇ ਲੱਖੇਵਾਲ
ਭਵਾਨੀਗੜ੍ਹ, 17 ਦਸੰਬਰ (ਯੁਵਰਾਜ ਹਸਨ)-ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਸ਼ਨੀਵਾਰਨੂੰ 'ਆਪ' ਆਗੂ ਰਾਮ ਗੋਇਲ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਲੱਖੇਵਾਲ ਵੀ ਹਾਜ਼ਰ ਸਨ ਜਿੱਥੇ 'ਆਪ' ਵਲੰਟੀਅਰਾਂ ਵੱਲੋੰ ਦੋਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਸੜਕਾਂ ਤੇ ਰੁਲ ਰਹੇ ਗਊ ਧਨ ਦੇ ਪੁੱਛੇ ਸਵਾਲ ਤੇ ਬੋਲਦਿਆਂ ਕਿਹਾ ਕਿ ਉਹਨਾਂ ਦੀ ਇਸ ਮਾਮਲੇ ਸੰਬੰਧੀ ਸੀ.ਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਜਲਦੀ ਹੀ ਮੀਟਿੰਗ ਹੋਣੀ ਹੈ। ਸੀ.ਐਮ ਮਾਨ ਖੁਦ ਇਸ ਮਾਮਲੇ ਪ੍ਰਤੀ ਗੰਭੀਰ ਹਨ ਅਤੇ ਬਹੁਤ ਜਲਦ ਵੱਡੇ ਫੈਸਲੇ ਲਏ ਜਾਣਗੇ। ਇਸ ਮੌਕੇ ਵਿਸ਼ਾਲ ਭਾਂਬਰੀ, ਰਜਿੰਦਰ ਚਹਿਲ, ਹਿਮਾਂਸ਼ੂ ਸਿੰਗਲਾ, ਰੂਪ ਚੰਦ ਸਿੰਗਲਾ, ਗੁਰਮੀਤ ਸਿੰਘ, ਸ਼ੈਲੀ ਗੋਇਲ, ਪੂਜਾ ਭਾਂਬਰੀ ਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ।