ਪਿੰਡ ਬਾਲਦ ਖੁਰਦ ਵਿਖੇ ਖੂਨਦਾਨ ਕੈਂਪ ਲਗਾਇਆ
ਭਵਾਨੀਗੜ੍ਹ, 17 ਦਸੰਬਰ (ਯੁਵਰਾਜ ਹਸਨ)-ਗੁਰੂਦੁਆਰਾ ਪ੍ਰਬੰਧਕ ਕਮੇਟੀ ,ਆਦਰਸ਼ ਸਕੂਲ ਬਾਲਦ ਖੁਰਦ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਮਿਸ਼ਨ ਲਾਲੀ ਤੇ ਹਰਿਆਲੀ ਸੰਸਥਾ ਪਟਿਆਲਾ ਵੱਲੋਂ ਹਰਦੀਪ ਸਿੰਘ ਸਨੌਰ ਦੀ ਅਗਵਾਈ ਵਿਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਜਸਵੀਰ ਸਿੰਘ, ਜਸਕਰਨ ਸਿੰਘ, ਕੁਲਦੀਪ ਸਿੰਘ,ਚਮਨਦੀਪ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ। ਕੈਂਪ ਵਿੱਚ 80 ਯੂਨਿਟ ਖੂਨਦਾਨ ਕੀਤਾ ਗਿਆ ਜਿਸ ਵਿੱਚ 70 ਮਰਦ ਅਤੇ ਦੋ ਔਰਤਾਂ ਨੇ ਖੂਨਦਾਨ ਕੀਤਾ।