ਅਲਪਾਇਨ ਪਬਲਿਕ ਸਕੂਲ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਚ ਲੰਗਰ
ਭਵਾਨੀਗੜ੍ਹ (ਯੁਵਰਾਜ ਹਸਨ) ਅੱਜ ਅਲਪਾਇਨ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆ ਭਵਾਨੀਗੜ ਦੇ ਅੇਲਪਾਇਨ ਪਬਲਿਕ ਸਕੂਲ ਵਿਖੇ ਸਹਿਬਜਾਦਿਆ ਦੇ ਸ਼ਹੀਦੀ ਜੋੜ ਮੇਲ ਨੁੰ ਸਮਰਪਿਤ ਚਾਹ ਬਰੈਡ ਅਤੇ ਪਕੋੜਿਆ ਦੇ ਲੰਗਰ ਲਾਏ ਇਸ ਮੋਕੇ ਸਮੂਹ ਸਕੂਲ ਸਟਾਫ ਸੜਕ ਤੇ ਸੇਵਾ ਕਰਦਾ ਨਜਰ ਆਇਆ ਨਿੱਕੇ ਨਿੱਕੇ ਬੱਚਿਆ ਨੇ ਪੰਗਤ ਵਿਚ ਬੈਠਕੇ ਲੰਗਰ ਛੱਕੇ ਇਸ ਮੋਕੇ ਸਕੂਲ ਵਲੋ ਇੱਕ ਵੱਡੀ ਫਲੈਕਸ ਬਣਾਈ ਗਈ ਜਿਸ ਵਿਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜਾਦਿਆ ਦੇ ਨਾਲ ਮਾਤਾ ਗੁਜਰ ਕੋਰ ਜੀ ਦੀਆ ਲਾਸਾਨੀ ਸ਼ਹਾਦਤਾ ਬਾਰੇ ਨਵੀ ਪੀੜੀ ਲਈ ਵਿਸੇਸ ਜਾਣਕਾਰੀ ਦਿੱਤੀ ਗਈ। ਇਸ ਮੋਕੇ ਸਕੂਲ ਪ੍ਰਿੰਸੀਪਲ ਬੀਬਾ ਜੀ ਦੇ ਕਿਹਾ ਕਿ ਸ਼ਾਹਿਬਜਾਦਿਆ ਦੀ ਲਾਸਾਨੀ ਸ਼ਹਾਦਤ ਸਾਨੁੰ ਹਮੇਸ਼ਾ ਹੀ ਹਲੂਣਾ ਦਿੰਦੀ ਰਹਿੰਦੀ ਹੈ।ਇਸ ਮੌਕੇ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ, ਕੋਆਰਡੀਨਟਰ ਜਸਪ੍ਰੀਤ ਸਿੰਘ , ਅਮਨਜੋਤ ਸਿੰਘ, ਪਰਮਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।