ਪ੍ਰੈਸ ਕਲੱਬ ਰਜਿ: ਭਵਾਨੀਗੜ ਦੀ ਨਵੇ ਵਰੇ ਦੀ ਪਲੇਠੀ ਮੀਟਿੰਗ
ਸਿੰਗਲਾ.ਸਿੱਧੂ ਤੇ ਕਲੇਰ ਨੁੰ ਦਿੱਤੀਆ ਮੁਬਾਰਕਾ
ਭਵਾਨੀਗੜ (ਯੁਵਰਾਜ ਹਸਨ) ਅੱਜ ਪ੍ਰੈੱਸ ਕਲੱਬ ਭਵਾਨੀਗੜ੍ਹ ਰਜਿ ਦੀ ਸਾਲ 2023 ਦੀ ਪਹਿਲੀ ਮਹੀਨਾਵਾਰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਨਵੇਂ ਸਾਲ 2023 ਦੀਆਂ ਸਭਨਾ ਨੂੰ ਵਧਾਈਆਂ ਦਿੱਤੀਆਂ ਗਈਆਂ। ਮੀਟਿੰਗ ਵਿੱਚ ਗੁਰਦਰਸ਼ਨ ਸਿੰਘ ਸਿੱਧੂ ਨੂੰ ਸਪੋਕਸਮੈਨ ਦਾ ਦੁਬਾਰਾ ਜਿਲਾ ਇੰਚਾਰਜ ਬਣਨ ਤੇ ਜਿਲਾ ਦਫਤਰ ਦੀਆਂ ਖਬਰਾਂ ਭੇਜਣ ਦੀ ਜਿੰਮੇਵਾਰੀ ਭੀਮਾ ਭੱਟੀਵਾਲ ਨੂੰ ਮਿਲਣ ਦੀ ਖੁਸ਼ੀ ਸਾਂਝੀ ਕੀਤੀ ਗਈ। ਵਿਜੈ ਕੁਮਾਰ ਸਿੰਗਲਾ ਨੂੰ ਪੰਜਵੇਂ ਵਿਸੇਸ਼ ਸ਼ਪਲੀਮੈਂਟ ਕੱਢਣ ਅਤੇ ਨਵੇਂ ਜਨਮੇ ਭਤੀਜੇ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਪਿਛਲੇ ਸਾਲ ਦਾ ਹਿਸਾਬ ਕਿਤਾਬ ਦਾ ਲੇਖਾ ਜੋਖਾ ਕਰਨ ਲਈ ਮਨਦੀਪ ਕੁਮਾਰ ਅੱਤਰੀ ਨੂੰ ਰਾਜ ਕੁਮਾਰ ਖੁਰਮੀ ਨਾਲ ਮਿਲਕੇ ਆਪਸ ਵਿੱਚ ਟੈਲੀਫੋਨ ਕਰਕੇ ਅਗਲੀ ਮੀਟਿੰਗ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ। ਸਾਰੇ ਮੈਬਰਾਂ ਨੂੰ ਆਪਣਾ ਬਕਾਇਆ ਵੀ ਅਗਲੀ ਮੀਟਿੰਗ ਵਿੱਚ ਸਾਫ ਕਰਨ ਦੀ ਬੇਨਤੀ ਕੀਤੀ ਗਈ। ਪ੍ਰਮਜੀਤ ਸਿੰਘ ਕਲੇਰ ਦੀ ਬੇਟੀ ਦੇ ਕਨੇਡਾ ਜਾਣ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਮੀਟਿੰਗ ਵਿੱਚ ਵਿਜੈ ਕੁਮਾਰ ਸਿੰਗਲਾ,ਮਨਦੀਪ ਕੁਮਾਰ ਅੱਤਰੀ, ਗੁਰਦਰਸ਼ਨ ਸਿੰਘ ਸਿੱਧੂ,ਗੁਰਵਿੰਦਰ ਸਿੰਘ ਰੋਮੀ,ਇਕਬਾਲ ਸਿੰਘ ਫੱਗੂਵਾਲਾ, ਕ੍ਰਿਸ਼ਨ ਕੁਮਾਰ ਗਰਗ, ਭੀਮਾ ਭੱਟੀਵਾਲ, ਦਵਿੰਦਰ ਸਿੰਘ ਰਾਣਾ, ਮੇਜਰ ਸਿੰਘ ਮੱਟਰਾਂ ਹਾਜ਼ਰ ਸਨ। ਪ੍ਰਮਜੀਤ ਸਿੰਘ ਕਲੇਰ ਥੋੜਾ ਲੇਟ ਪਹੁੰਚ ਗਿਆ ਸੀ। ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਗਰੇਵਾਲ, ਰਾਜ ਕੁਮਾਰ ਖੁਰਮੀ, ਅਮਨਦੀਪ ਸਿੰਘ ਮਾਝਾ ਅਤੇ ਬੂਟਾ ਸਿੰਘ ਸੋਹੀ ਕੁਝ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਹਾਜ਼ਰ ਨਹੀ ਹੋ ਸਕੇ। ਗੁਰਦਰਸ਼ਨ ਸਿੰਘ ਸਿੱਧੂ ਨੇ ਸਭਨਾ ਦਾ ਮੂੰਹ ਮਿੱਠਾ ਕਰਵਾਇਆ ਤੇ ਇਸ ਤੋਂ ਬਾਅਦ ਵਿਜੈ ਕੁਮਾਰ ਸਿੰਗਲਾ ਦੀ ਵਾਰੀ ਹੈ।