ਪਿੰਡ ਝਨੇੜੀ ਦੇ ਨੌਜਵਾਨਾਂ ਵੱਲੋਂ ਮਨਾਈ ਲੋਹੜੀ
13 ਜਨਵਰੀ(ਯੁਵਰਾਜ ਹਸਨ) ਜਿੱਥੇ ਕੇ ਵੱਖ ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਲੋਹੜੀ ਦੇ ਤਿਉਹਾਰ ਤੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ ਉਥੇ ਹੀ ਅੱਜ ਅਮਨ ਝਨੇੜੀ ਯੂਥ ਗਰੁੱਪ ਵੱਲੋਂ ਲੋਹੜੀ ਦੇ ਤਿਉਹਾਰ ਗਰੀਬ ਝੁੱਗੀ ਝੌਂਪੜੀ ਵਾਲੇ ਬੱਚਿਆਂ ਨਾਲ ਮਣਾਇਆ ਗਿਆ ਕੜਾਕੇ ਦੀ ਠੰਡ ਤੋਂ ਬਚਾਅ ਲਈ ਬੱਚਿਆਂ ਨੂੰ ਟੋਪੀਆਂ,ਸਵੈਟਰ,ਜੁਰਾਬਾਂ,ਦਸਤਾਨੇ ਵੰਡੇ ਗਏ ਇਸ ਮੌਕੇ ਅਮਨ ਝਨੇੜੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਡਾ ਸ਼ੁਰੂ ਤੋਂ ਹੀ ਮਕਸਦ ਰਿਹਾ ਹੈ ਕਿ ਯੂਥ ਗਰੁੱਪ ਨਾਲ ਮਿਲ ਕੇ ਹਰ ਇੱਕ ਦੀ ਮਦਦ ਕੀਤੀ ਜਾਵੇ ਤੇ ਗਰੀਬ ਪਰਿਵਾਰਾਂ ਵਿੱਚ ਖੁਸ਼ੀਆਂ ਆਉਣ ਅਤੇ ਯੂਥ ਵਲੋ ਮਿਲ ਕੇ ਸੇਵਾ ਵਿੱਚ ਸਹਿਯੋਗ ਦਿੱਤਾ ਗਿਆ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਮਜੂਦ ਅਮਨ ਝਨੇੜੀ ਯੂਥ ਗਰੁੱਪ ਮੁੱਖ ਮੈਂਬਰ..ਕਿਰਤ ਘਰਾਚੋਂ,ਰਮਜ਼ਾਨ,ਕਰਨ ਘੁਮਾਣ, ਹਨੀ ਘਰਾਚੋਂ,ਸੰਜੁ ਇਸ ਤੋਂ ਇਲਾਵਾ ਹੋਰ ਵੀ ਮੈਂਬਰ ਮੌਜੂਦ ਸਨ।