ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਨਗਰ ਕੀਰਤਨ 4 ਨੂੰ
ਭਵਾਨੀਗੜ (ਯੁਵਰਾਜ ਹਸਨ) ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ ਪੂਰਵ ਨੂੰ ਜਿਥੇ ਪੂਰੀ ਦੁਨੀਆ ਅੰਦਰ ਮਨਾਇਆ ਜਾਦਾ ਹੈ ਓੁਥੇ ਹੀ ਸ਼੍ਰੀ ਗੁਰੂ ਰਵੀਦਾਸ ਜੀ ਦਾ ਪਾਵਨ ਪੂਰਵ ਭਵਾਨੀਗੜ ਚ ਵੀ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਚਾਰ ਫਰਵਰੀ ਨੂੰ ਗੁਰੂਦੁਆਰਾ ਸ੍ਰੀ ਰਵੀਦਾਸ ਜੀ ਮਹਾਰਾਜ ਸਾਹਮਣੇ ਸਟੇਟ ਬੈਕ ਆਫ ਪਟਿਆਲਾ ਜੀ ਟੀ ਰੋਡ ਭਵਾਨੀਗੜ ਤੋ ਨਗਰ ਕੀਰਤਨ ਆਰੰਭ ਹੋਣਗੇ ਇਹ ਨਗਰ ਕੀਰਤਨ ਭਵਾਨੀਗੜ ਸ਼ਹਿਰ ਦੇ ਵੱਖ ਵੱਖ ਹਿੱਸਿਆ ਚੋ ਹੁੰਦਾ ਹੋਇਆ ਮੁੜ ਸ਼ਾਮ ਨੂੰ ਗੁਰੂ ਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਵਿਖੇ ਆਕੇ ਸਮਾਪਤ ਹੋਵੇਗਾ।ਓੁਹਨਾ ਦੱਸਿਆ ਕਿ ਪੰਜ ਫਰਵਰੀ ਨੂੰ ਅਖੰਡ ਪਾਠ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਜਾਣਗੇ। ਇਸ ਮੋਕੇ ਪ੍ਰਧਾਨ ਬਿਕਰਮ ਜੀਤ ਸਿੰਘ ਤੋ ਇਲਾਵਾ.ਭਰਭੂਰ ਸਿੰਘ ਜਿਲਾ ਮੀਤ ਪ੍ਰਧਾਨ.ਰਣਜੀਤ ਪੇਧਨੀ ਚੇਅਰਮੈਨ.ਨਵਜੋਤ ਸਿੰਘ ਜੋਤੀ ਬਾਲਦ.ਕਰਨੈਲ ਸਿੰਘ ਬਲਾਕ ਪ੍ਰਧਾਨ.ਹੰਸ ਰਾਜ ਨਾਫਰੀਆ ਸ਼ਹਿਰੀ ਪ੍ਰਧਾਨ ਬੀ ਅੇਸ ਪੀ .ਹਾਕਮ ਸਿੰਘ ਪ੍ਰਧਾਨ ਸਾਇਕਲ ਯੂਨੀਅਨ ਵੀ ਮੋਜੂਦ ਸਨ। ਇਸ ਮੋਕੇ ਪ੍ਰਧਾਨ ਬਿਕਰਮਜੀਤ ਸਿੰਘ ਜੀ ਨੇ ਸਮੂਹ ਨਗਰ ਨਿਵਾਸੀਆ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੇ ਪਾਵਨ ਪੂਰਵ ਦੇ ਗੁਰੂਦੁਆਰਾ ਸਾਹਿਬ ਪੁੱਜਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।