"ਨਿਸ਼ਾਨ ਤੇ ਕਲਸ਼ ਯਾਤਰਾ" ਭਗਤਾਂ ਦਾ ਉਮੜਿਆ ਜਨ ਸੈਲਾਬ
10ਵੇਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ’ਚ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਵਲੋ ਵਿਸ਼ਾਲ
ਭਵਾਨੀਗੜ੍ਹ, 30 ਜਨਵਰੀ (ਯੁਵਰਾਜ ਹਸਨ) ਸਥਾਨਕ ਸ਼ਹਿਰ ਦੇ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਮੁਨੀਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ 10ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਕਰਵਾਏ ਜਾ ਰਹੇ 9 ਰੋਜਾ ਸ਼੍ਰੀ ਸ਼ਿਵ ਮਹਾਪੁਰਣ ਕਥਾ ਮਹਾਯੱਗ ਦੇ ਸਬੰਧ ’ਚ ਸਥਾਨਕ ਸ਼ਹਿਰ ਵਿਖੇ ਵਿਸ਼ਾਲ ਨਿਸ਼ਾਨ ਤੇ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ’ਚ ਭਗਤਾਂ ਦਾ ਵੱਡਾ ਜਨ ਸੈਲਾਬ ਦੇਖਣ ਨੂੰ ਮਿਲਿਆ।ਇਸ ਨਿਸ਼ਾਨ ਤੇ ਕਲਸ਼ ਯਾਤਰਾ ਦੀ ਅਗਵਾਈ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਵੱਲੋਂ ਕੀਤੀ ਗਈ। ਇਸ ਯਾਤਰਾ ਦਾ ਸ਼ਹਿਰ ’ਚ ਵੱਖ ਵੱਖ ਪੜਾਵਾਂ ਉਪਰ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਜਿਥੇ ਭਰਵਾ ਸੁਗਾਵਤ ਕੀਤਾ ਗਿਆ ਉਥੇ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਇਸ ਸਮਾਰੋਹ ’ਚ ਪਰਮ ਪੂਜਿਆ ਸ਼੍ਰੀ ਸ਼੍ਰੀ 1008 ਬਾਲਯੋਗਨੀ ਮਹਾਮੰਡਲੇਸ਼ਵਰ ਸੰਤ ਸ਼੍ਰੋਮਣੀ ਸਾਧਵੀ ਸ਼੍ਰੀ ਕਰੁਨਾਗੀਰੀ ਜੀ ਮਹਾਰਾਜ ਵੱਲੋਂ ਅੱਜ ਤੋਂ 7 ਫਰਵਰੀ ਤੱਕ ਰੋਜਾਨਾ ਸ਼ਾਮ ਦੇ 3ਵਜੇ ਤੋਂ 6 ਵਜੇ ਤੱਕ ਸ਼੍ਰੀ ਸ਼ਿਵ ਮਹਾਪੁਰਾਣ ਜੀ ਦੀ ਕਥਾ ਅਤੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। 7 ਫਰਵਰੀ ਨੂੰ ਸਵੇਰੇ 10 ਵਜੇ ਕਥਾ ਦਾ ਭੋਗ ਪਾਇਆ ਜਾਵੇਗਾ ਤੇ 12 ਵਜੇ ਭੰਡਾਰਾ ਚਲਾਇਆ ਜਾਵੇਗਾ।
ਇਸ ਮੌਕੇ ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਸੁਨੀਲ ਮਿੱਤਲ, ਰਾਮ ਗੋਇਲ, ਗੁਰਮੀਤ ਸਿੰਘ, ਪ੍ਰਦੀਪ ਗਰਗ ਆਗੂ ਸ੍ਰੀ ਸਾਈ ਸੰਧਿਆ, ਬਬਲੇਸ਼ ਗੋਇਲ, ਨਰੇਸ਼ ਗੋਇਲ ਤੇ ਰਤਨ ਕਾਂਸਲ ਆਗੂ ਮਾਤਾ ਚਿੰਤਪੁਰਨੀ ਲੰਗਰ ਕਮੇਟੀ, ਸੱਤਪਾਲ ਗਰਗ ਤੇ ਅਜੇ ਗਰਗ ਆਗੂ ਸ਼ਿਵ ਕਾਵੜ ਸੰਘ, ਨਰਿੰਦਰ ਮਿੱਤਲ ਸ਼ੈਲੀ ਆਗੂ, ਬ੍ਰਮਚਾਰੀ ਬਿਸ਼ਨਦਾਸ਼ ਜੀ ਗੰਗਾ ਪ੍ਰਾਚੀਨ ਸ਼ਿਵ ਮੰਦਿਰ, ਪ੍ਰਸ਼ੋਤਮ ਕਾਂਸਲ ਤੇ ਗਿੰਨੀ ਕੱਦ ਆਗੂ ਗਊਸ਼ਾਲਾ ਪ੍ਰਬੰਧਕ ਕਮੇਟੀ, ਮੁਕੇਸ਼ ਸਿੰਗਲਾ ਤੇ ਨਰਿੰਦਰ ਕੁਮਾਰ ਆਗੂ ਸ਼੍ਰੀ ਖਾਟੂਸ਼ਾਅਮ ਪਰਿਵਾਰ ਕਮੇਟੀ, ਮੁਕੇਸ਼ ਚੌਧਰੀ ਸ਼੍ਰੀ ਸ਼ਿਆਮ ਬਾਲਾ ਜੀ ਟਰੱਸਟ, ਰਵੀ ਧਵਨ, ਅਸ਼ੋਕ ਮਿੱਤਲ ਤੇ ਜੋਨੀ ਕਾਲੜਾ ਆਗੂ ਜੈ ਹਨੂੰਮਾਨ ਜਾਗਰਣ ਮੰਡਲ, ਸ਼ਾਮ ਸੱਚਦੇਵਾ ਆਗੂ ਹਿੰਦੂ ਏਕਤਾ ਮੰਚ, ਸ਼੍ਰੀ ਦੁਰਗਾ ਮਾਤਾ ਮੰਦਿਰ ਮਹਿਲਾ ਸ਼ਕੀਰਤਨ ਮੰਡਲ ਦੀਆਂ ਵੱਡੀ ਗਿਣਤੀ ‘ਚ ਮਹਿਲਾਵਾਂ ਸਮੇਤ ਵੱਡੀ ਗਿਣਤੀ ’ਚ ਮੰਦਿਰ ਕਮੇਟੀ ਦੇ ਆਗੂ ਤੇ ਮੈਂਬਰ ਵੀ ਮੌਜੂਦ ਸਨ।