ਗਓੂਸ਼ਾਲਾ ਭਵਾਨੀਗੜ ਚ ਸ਼ਿਵਰਾਤਰੀ ਨੂੰ ਸਮਰਪਿਤ ਸ਼੍ਰੀ ਭਾਗਵਤ ਕਥਾ ਸ਼ੁਰੂ
ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਕਲਸ਼ ਯਾਤਰਾ.ਥਾ ਥਾ ਤੇ ਭਰਵਾਂ ਸੁਆਗਤ
ਭਵਾਨੀਗੜ (ਯੁਵਰਾਜ ਹਸਨ) ਗਓੂਸ਼ਾਲਾ ਪ੍ਰਬੰਧਕ ਕਮੇਟੀ ਵਲੋ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਸੱਤ ਰੋਜਾ ਸ਼੍ਰੀ ਭਾਗਵਤ ਕਥਾ ਦਾ ਆਰੰਭ ਅੱਜ ਦਿਨ ਸ਼ਨੀਵਾਰ ਨੂੰ ਸ਼ੁਰੂ ਹੋ ਗਿਆ ਹੈ । ਇਸ ਤੋ ਪਹਿਲਾਂ ਸਵੇਰੇ ਨੋ ਵਜੇ ਗਓੂਸਾਲਾ ਭਵਾਨੀਗੜ ਤੋ ਕਲਸ਼ ਯਾਤਰਾ ਜਿਸ ਵਿਚ ਵੱਡੀ ਗਿਣਤੀ ਵਿਚ ਅੋਰਤਾ ਨੇ ਸਿਰ ਤੇ ਕਲਸ਼ ਰੱਖਕੇ ਇਸ ਯਾਤਰਾ ਵਿਚ ਸ਼ਮੂਲੀਅਤ ਕੀਤੀ ਜੋ ਕਿ ਮੇਨ ਬਜਾਰ.ਨੈਸ਼ਨਲ ਹਾਈਵੇ.ਟਰੱਕ ਯੂਨੀਅਨ ਭਵਾਨੀਗੜ.ਪ੍ਰਾਚੀਨ ਸ਼ਿਵ ਮੰਦਰ ਤੋ ਹੁੰਦੀ ਹੋਈ ਪੁਰਾਣੀ ਨਗਰ ਕੋਸਲ ਦੇ ਰਸਤੇ ਤੋ ਮੁੜ ਗਓੂਸਾਲਾ ਭਵਾਨੀਗੜ ਵਿਖੇ ਸਮਾਪਤ ਹੋਈ ਇਸ ਮੋਕੇ ਵੱਖ ਵੱਖ ਥਾਵਾ ਤੇ ਕਲਸ਼ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਸੰਗਤਾ ਵਲੋ ਆਪੋ ਆਪਣੇ ਪੱਧਰ ਤੇ ਫਲ ਅਤੇ ਲੱਡੂ ਵੀ ਵੰਡੇ ਗਏ । ਵਿਸੇਸ ਗੱਲਬਾਤ ਕਰਦਿਆ ਪ੍ਰਧਾਨ ਪ੍ਰਸੋਤਮ ਕਾਸਲ ਅਤੇ ਗਿੰਨੀ ਕੱਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਭਾਗਵਤ ਕਥਾ ਦਾ ਪ੍ਰਵਾਹ ਬਾਰਾ ਤਰੀਕ ਤੋ ਸ਼ੁਰੂ ਹੋਕੇ ਓੁਨੀ ਤਰੀਕ ਤੱਕ ਰੋਜਾਨਾ ਸ਼ਾਮ ਤਿੰਨ ਵਜੇ ਸ਼ੁਰੂ ਹੋਇਆ ਕਰੇਗੀ । ਓੁਹਨਾ ਦੱਸਿਆ ਕਿ ਬਰਿੰਦਾਬਨ ਤੋ ਸ਼੍ਰੀ ਸੱਤਿਆ ਮਨੋਚਾਰਿਆ ਪਰਾਸਰ ਜੀ ਸੱਤ ਦਿਨ ਸ਼੍ਰੀ ਭਗਵਤ ਕਥਾ ਦਾ ਓੁਚਾਰਨ ਕਰਨਗੇ। ਇਸ ਮੋਕੇ ਓੁਹਨਾ ਇਲਾਕੇ ਦੀਆ ਸੰਗਤਾ ਨੂੰ ਅਪੀਲ ਕੀਤੀ ਕਿ ਓੁਹ ਸੱਤੇ ਦਿਨ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਜੁੜਣ ਲਈ ਇਸ ਕਥਾ ਨੂੰ ਸੁਣਨ ਲਈ ਗਓੂਸਾਲਾ ਭਵਾਨੀਗੜ ਜਰੂਰ ਪੁੱਜਣ। ਇਸ ਮੋਕੇ ਪ੍ਰਸ਼ੋਤਮ ਕਾਂਸਲ.ਮੁਨੀਸ਼ ਕੱਦ ਤੋ ਇਲਾਵਾ ਬਲਦੇਵ ਗਰਗ.ਰਾਜਿੰਦਰ ਪਾਲ ਪੁਰੀ.ਰਾਜਿੰਦਰ ਪਾਲ ਰਤਨ.ਸ਼ੁਸਾਤ ਗਰਗ.ਕੋਸਲਰ ਗੁਰਵਿੰਦਰ ਸੱਗੂ.ਜਗਦੀਸ਼ ਸ਼ਾਸਤਰੀ.ਮਹੇਸ਼ ਸ਼ਰਮਾ.ਸੰਜੀਵ ਕੁਮਾਰ ਕਾਕਾ. ਰਿੰਕੂ ਗੋਇਲ.ਪਰਮਾਨੰਦ.ਸਤਿੰਦਰ ਕਾਸਲ.ਵਿਵੇਕ ਕਾਸਲ.ਰਜਿੰਦਰ ਸੱਚਦੇਵਾ.ਸ਼ਾਮ ਸੱਚਦੇਵਾ.ਰੋਵਿਸ਼ ਗੋਇਲ.ਨਰਿੰਦਰ ਰਤਨ.ਮਨੀ ਮੜਕਣ.ਮਨੀ ਸ਼ਰਮਾ.ਕਰਿਸ਼ਨ ਗੋਇਲ.ਗੀਤਾ ਸ਼ਰਮਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਕਲਸ਼ ਯਾਤਰਾ ਵਿਚ ਹਿੱਸਾ ਲਿਆ।