ਹੈਲਥ ਅੇਡ ਵੈਲਨੈਸ ਕਲਿਨਕ ਵਲੋ ਜਾਗਰੂਕਤਾ ਸਾਇਕਲ ਰੈਲੀ
ਭਵਾਨੀਗੜ (ਯੁਵਰਾਜ ਹਸਨ) ਪਿੰਡ ਫੱਗੂਵਾਲਾ ਵਿਖੇ ਹੈਲਥ ਐਂਡ ਵੈਲਨੈਸ ਕਲੀਨਿੱਕ ਦੇ ਸਮੂਹ ਸਟਾਫ ਸੀ.ਐਚ.ਉ ਕਮਲਪ੍ਰੀਤ ਕੌਰ, ਏ.ਐੱਸ.ਐਮ ਸ੍ਰੀਮਤੀ ਬਲਵੀਰ ਕੌਰ,ਮ.ਪ.ਹ.ਵ ਰਾਜੀਵ ਜਿੰਦਲ, ਅਤੇ ਆਸ਼ਾ ਵਰਕਰ ਅਮਨਦੀਪ ਕੌਰ ,ਗੁਰਵਿੰਦਰ ਕੌਰ ,ਬਲਜੀਤ ਕੌਰ, ਰੁਪਿੰਦਰ ਕੌਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਲਾ ਲਗਾਇਆ ਗਿਆ ਇਸ ਮੌਕੇ ਸਰਕਾਰੀ ਸੀਨੀਅਰ ਸਕੈਡਰੀ ਸਮਾਟ ਸਕੂਲ ਫੱਗੂਵਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਅਰਜੋਤ ਕੌਰ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦਿੱਤੀ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਰਮਨਦੀਪ ਡੀ.ਪੀ ਨੇ ਪੂਰਨ ਸਹਿਯੋਗ ਨਾਲ ਵਿਦਿਆਰਥੀਆਂ ਵੱਲੋਂ ਸਾਈਕਲ ਰੈਲੀ ਕੱਢੀ ਗਈ ਰੈਲੀ ਦੌਰਾਨ ਲੋਕਾਂ ਨੂੰ ਗੈਰ ਸੰਚਾਰੀ ਬਿਮਾਰਿਆ ਜਿਵੇਂ ਕਿ ਬਲੱਡ ਪ੍ਰੈਸ਼ਰ ਸ਼ੂਗਰ ਗੁਰਦੇ ਦੇ ਰੋਗ ਦਿਲ ਦੀਆਂ ਬਿਮਾਰੀਆਂ ਸਮੇਂ ਸਿਰ ਜਾਂਚ ਲਈ ਜਾਗਰੁਕ ਵੀ ਕੀਤਾ ਗਿਆ ਸਿਹਤ ਮੇਲੇ ਦੌਰਾਨ ਪਿੰਡ ਵਾਸੀਆਂ ਨੂੰ ਗੈਰ ਸੰਚਾਰੀ ਬਿਮਾਰੀਆਂ ਦੇ ਬਚਾਅ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਵੀ ਜਾਣਕਾਰੀ ਦਿੱਤੀ ਗਈ ਹਰ ਉਮਰ ਦੇ ਸੰਤੁਲਿਤ ਆਹਾਰ ਲਈ ਜਾਣਕਾਰੀ ਦਿੱਤੀ।