ਇਕਬਾਲ ਸਿੰਘ ਫੱਗੂਵਾਲਾ ਬਣੇ ਪ੍ਰੈਸ ਕਲੱਬ ਭਵਾਨੀਗੜ (ਰਜਿ) ਦੇ ਪ੍ਰਧਾਨ
ਭਵਾਨੀਗੜ੍ਹ, 16 ਫਰਵਰੀ (ਯੁਵਰਾਜ ਹਸਨ)
ਪ੍ਰੈਸ ਕਲੱਬ ਭਵਾਨੀਗੜ ਰਜਿ ਦੀ ਸਲਾਨਾ ਚੋਣ ਮੀਟਿੰਗ ਰਾਜ ਕੁਮਾਰ ਖੁਰਮੀ ਦੀ ਪ੍ਰਧਾਨਗੀ ਹੇਠ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਦਫਤਰ ਵਿਖੇ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਮੂਹ ਮੈਬਰਾਂ ਨੇ ਰਾਜ ਕੁਮਾਰ ਖੁਰਮੀ ਵੱਲੋਂ ਸਾਲ ਭਰ ਨਿਭਾਈ ਸੇਵਾ ਦਾ ਧੰਨਵਾਦ ਕੀਤਾ ਗਿਆ।
ਮੀਟਿੰਗ ਵਿੱਚ ਸਮੂਹ ਮੈਬਰਾਂ ਵੱਲੋਂ ਸਾਡੇ ਪਿਆਰੇ ਵੀਰ ਇਕਬਾਲ ਬਾਲੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਫੀਲਡ ਵਿਚ ਆਉਂਦੀਆਂ ਮੁਸਕਲਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ।
ਅਖੀਰ ਵਿੱਚ ਨਵੇਂ ਸਾਲ ਲਈ ਮੇਜਰ ਸਿੰਘ ਮੱਟਰਾਂ ਮੁੱਖ ਸਰਪ੍ਰਸਤ, ਗੁਰਦਰਸ਼ਨ ਸਿੰਘ ਸਿੱਧੂ ਚੇਅਰਮੈਨ, ਇਕਬਾਲ ਸਿੰਘ ਫੱਗੂਵਾਲਾ ਪ੍ਰਧਾਨ, ਪ੍ਰਮਜੀਤ ਸਿੰਘ ਕਲੇਰ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਸਿੰਘ ਮਾਝਾ ਜਨਰਲ ਸਕੱਤਰ, ਮਨਦੀਪ ਕੁਮਾਰ ਅੱਤਰੀ ਖਜਾਨਚੀ,ਗੁਰਵਿੰਦਰ ਸਿੰਘ ਰੋਮੀ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਗਰੇਵਾਲ ਮੀਤ ਪ੍ਰਧਾਨ, ਰਾਜ ਕੁਮਾਰ ਖੁਰਮੀ ਸੰਗਠਨ ਸਕੱਤਰ, ਵਿਜੈ ਕੁਮਾਰ ਸਿੰਗਲਾ ਦਫਤਰ ਸਕੱਤਰ, ਕ੍ਰਿਸ਼ਨ ਕੁਮਾਰ ਗਰਗ ਪ੍ਰਚਾਰ ਸਕੱਤਰ,ਭੀਮਾ ਭੱਟੀਵਾਲ ਪ੍ਰੈਸ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਬੂਟਾ ਸਿੰਘ ਸੋਹੀ, ਦਵਿੰਦਰ ਰਾਣਾ ਐਗਜੈਕਟਿਵ ਮੈਂਬਰ ਬਣਾਏ ਗਏ।