ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਚ ਨਸ਼ਾ ਮੁਕਤੀ ਸੈਮੀਨਾਰ
ਡਾ ਅਨਿਲ ਗਰਗ ਮੁੱਖ ਮਹਿਮਾਨ ਦੇ ਤੋਰ ਤੇ ਸਮਾਗਮ ਚ ਹੋਏ ਸ਼ਾਮਲ
ਪਟਿਆਲਾ (ਯੁਵਰਾਜ ਹਸਨ) ਅੱਜ ਸੂਬਾ ਸਰਕਾਰ ਵਲੋ ਜਿਥੇ ਪੂਰੇ ਪੰਜਾਬ ਚ ਨਸ਼ਿਆ ਨੂੰ ਠੱਲ ਪਾਓੁਣ ਲਈ ਹਰ ਤਰਾ ਦੇ ਓੁਪਰਾਲੇ ਕੀਤੇ ਜਾ ਰਹੇ ਹਨ ਓੁਥੇ ਹੀ ਅੱਜ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਚ ਤੰਦਰੁਸਤ ਪੰਜਾਬ ਨਸ਼ਾ ਮੁਕਤ ਪੰਜਾਬ ਦੇ ਤਹਿਤ ਬਡੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਮੁੱਖ ਮਹਿਮਾਨ ਦੇ ਤੋਰ ਤੇ ਡਾ ਅਨਿਲ ਗਰਗ ਪੁੱਜੇ। ਵੱਖ ਵੱਖ ਬੁਲਾਰਿਆ ਨੇ ਸਮਾਜ ਚੋ ਨਸ਼ੇ ਦੇ ਕੋਹੜ ਨੂੰ ਕੱਢਣ ਤੇ ਜੋਰ ਦਿੰਦਿਆ ਨੋਜਵਾਨਾ ਨੂੰ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਹੋਕਾ ਦਿੱਤਾ। ਇਸ ਮੋਕੇ ਮੁੱਖ ਮਹਿਮਾਨ ਡਾ ਗਰਗ ਨੇ ਨੋਜਵਾਨਾ ਨੂੰ ਆਪਣੇ ਭਾਸ਼ਨ ਦੋਰਾਨ ਨਸ਼ਿਆ ਤੋ ਦੂਰ ਰਹਿਕੇ ਆਪਣੀ ਨਿੱਜੀ ਜਿੰਦਗੀ ਦੀ ਸਾਭ ਸੰਭਾਲ ਸਬੰਧੀ ਵਿਚਾਰ ਚਰਚਾ ਕਰਦਿਆ ਓੁਹਨਾ ਅਪੀਲ ਕੀਤੀ ਕਿ ਨੋਜਵਾਨ ਵਰਗ ਪੜਾਈ ਦੇ ਨਾਲ ਨਾਲ ਸਵੇਰ ਦੀ ਸੈਰ ਅਤੇ ਗਰਾਓੁਡ ਦੀਆ ਖੇਡਾ ਵੱਲ ਵੀ ਧਿਆਨ ਦੇਵੇ ਕਿਓੁਕਿ ਅਜੋਕੇ ਸਮੇ ਦੋਰਾਨ ਹਰ ਵਿਅਕਤੀ ਮੋਬਾਇਲ ਵਿਚ ਹੀ ਰੁੱਝਾ ਹੋਇਆ ਹੈ ਜਿਸ ਨਾਲ ਨੁਕਸਾਨ ਬਹੁਤ ਹੀ ਜਿਆਦਾ ਹੋ ਰਿਹੈ ਓੁਹਨਾ ਦੱਸਿਆ ਕਿ ਦੇਰ ਰਾਤ ਤੱਕ ਮੋਬਾਇਲ ਦੀ ਵਰਤੋ ਵੀ ਘਾਤਕ ਹੈ ਜਿਸ ਤੋ ਨੋਜਵਾਨ ਵਰਗ ਨੁੰ ਬਚਣਾ ਚਾਹੀਦਾ ਹੈ ਓੁਥੇ ਹੀ ਓੁਹਨਾ ਤਮਾਕੂ ਅਤੇ ਸਿਗਟਾ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਸਰੀਰ ਨੂੰ ਕੈਸਰ ਵਰਗੀਆ ਭਿਆਨਕ ਬਿਮਾਰੀਆ ਹੀ ਦਿੰਦੇ ਹਨ ਜਿੰਨਾ ਤੋ ਸਾਨੂੰ ਬਚਣਾ ਚਾਹੀਦਾ ਹੈ । ਇਸ ਮੋਕੇ ਕਾਲਜ ਪ੍ਰਿੰਸੀਪਲ ਪਰਦੀਪ ਕਪਿਲ ਨੇ ਜਿਥੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਮੋਜੂਦ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਸਮਾਜ ਚੋ ਨਸ਼ੇ ਦੇ ਕੋਹੜ ਤੋ ਛੁੱਟਕਾਰੇ ਤੋ ਬਾਦ ਹੀ ਇੱਕ ਤੰਦਰੁਸਤ ਸਮਾਜ ਬਣੇਗਾ ਜਿਸ ਲਈ ਸਾਨੂੰ ਸਾਰਿਆ ਨੂੰ ਮਿਲਕੇ ਹੰਭਲਾ ਮਾਰਨਾ ਪਵੇਗਾ। ਇਸ ਮੋਕੇ ਡਾ ਓੁਮ ਪ੍ਰਕਾਸ ਨੋਡਲ ਅਫਸਰ.ਡਾ ਪ੍ਰਾਚੀ.ਡਾ ਅਨੁਭਵ.ਡਾ ਰੀਨਾ.ਡਾ ਰਮੇਸ਼ ਕੋਡਲ.ਡਾ.ਅਸ਼ਵਨੀ ਰਾਣਾ.ਡਾ.ਰਾਕੇਸ਼ ਕਪੂਰ.ਡਾ ਅਮਰਦੀਪ.ਡਾ ਰਵਨੀਤ ਚਹਿਲ.ਡਾ ਅਭਿਸ਼ੇਕ.ਡਾ ਅਕਸ਼ੇ ਪਾਠਕ.ਡਾ ਸ਼ਤੀਜਾ ਪਾਠਕ ਤੋ ਇਲਾਵਾ ਕਾਲਜ ਦਾ ਸਮੂਹ ਸਟਾਫ ਤੋ ਇਲਾਵਾ ਕਾਲਜ ਦੇ ਵਿਦਿਆਰਥੀ ਵੀ ਮੋਜੂਦ ਸਨ।