ਸ਼ਿਵਰਾਤਰੀ ਦੇ ਮੁੱਖ ਉਤਸਵ ਤੇ ਦੁਕਾਨਦਾਰਾਂ ਵੱਲੋਂ ਪਕੌੜਿਆਂ ਦਾ ਲੰਗਰ
ਭਵਾਨੀਗੜ੍ਹ,18 ਫਰਵਰੀ (ਯੁਵਰਾਜ ਹਸਨ)- ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ 'ਚ ਮੁੱਖ ਬਜ਼ਾਰ ਦੇ ਦੁਕਾਨਦਾਰਾਂ ਵੱਲੋੰ ਔਗਲੇ ਦੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਮੇਸ਼ ਜਿੰਦਲ ਕਾਲਾ, ਸ਼ਤੀਸ਼ ਕੁਮਾਰ, ਨਿਤਿਨ ਗੋਇਲ ਮੌਨੂੰ ਨੇ ਦੱਸਿਆ ਕਿ ਮੇਨ ਬਜ਼ਾਰ ਦੇ ਸਮੂਹ ਦੁਕਾਨਦਾਰ ਦੇ ਸਹਿਯੋਗ ਨਾਲ ਹਰੇਕ ਸਾਲ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਪਕੌੜਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਇਸ ਸਾਲ ਵੀ ਪੂਰੇ ਉਤਸ਼ਾਹ ਨਾਲ ਸ਼ਿਵ ਭਗਤਾਂ ਲਈ ਲੰਗਰ ਵਰਤਾਇਆ ਗਿਆ। ਇਸ ਮੌਕੇ ਕਮਲ ਗੋਇਲ, ਨਵਦੀਪ ਗਰਗ, ਕ੍ਰਿਸ਼ਨ ਸਿੰਘ, ਪ੍ਰਮੋਦ ਕੁਮਾਰ ਸੋਨੂੰ, ਵਰੁਣ ਸਿੰਗਲਾ, ਸਤੀਸ਼ ਕਾਂਸਲ, ਰਾਜ ਕੁਮਾਰ ਗਰਗ, ਅਨਿਲ ਗੋਇਲ, ਸੰਜੀਵ ਕੁਮਾਰ, ਜੌਲੀ, ਅਸ਼ਵਨੀ ਗੋਇਲ, ਵਿਕਾਸ ਮਿੱਤਲ ਆਦਿ ਹਾਜ਼ਰ ਸਨ।