ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਰ ਭਵਾਨੀਗੜ ਵਿਖੇ ਮੂਰਤੀ ਸਥਾਪਨ ਦਿਵਸ ਮਨਾਇਆ
ਸਰਬੱਤ ਦੇ ਭਲੇ ਲਈ ਕੀਤੀ ਅਰਦਾਸ: ਜਸਵਿੰਦਰ ਸਿੰਘ ਜੱਜ
ਭਵਾਨੀਗੜ੍ਹ (ਯੁਵਰਾਜ ਹਸਨ) ਹਰ ਸਾਲ ਦੀ ਤਰਾ ਇਸ ਸਾਲ ਵੀ ਭਵਾਨੀਗੜ੍ਹ ਵਿੱਚ 26 ਫਰਵਰੀ ਨੂੰ ਸ਼੍ਰੀ ਵਿਸ਼ਵਕਰਮਾ ਮੰਦਰ ਭਵਾਨੀਗੜ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ।ਜਿਸ ਦੇ ਚਲਦਿਆ 24 ਫਰਵਰੀ ਦਿਨ ਸ਼ੁਕਰਵਾਰ ਨੂੰ ਸ੍ਰੀ ਵਿਸ਼ਵਕਰਮਾ ਜੀ ਪੁਰਾਣ ਦੇ ਪਾਠ ਆਰੰਭ ਕੀਤੇ ਗਏ ਅਤੇ 26 ਫਰਵਰੀ ਦਿਨ ਐਤਵਾਰ ਨੂੰ ਆਚਾਰੀਆ ਸ੍ਰੀ ਸੰਜੇ ਰਤੂਰੀ ਜੀ ਵੱਲੋਂ ਹਵਨਯੱਗ ਕੀਤਾ ਤੇ ਪਾਠ ਦੇ ਸੰਪੂਰਨ ਭੋਗ ਪਾਏ ਗਏ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਉਥੇ ਹੀ ਵਿਸ਼ਵਕਰਮਾ ਮੰਦਰ ਵਿਚ ਜਿੱਥੇ ਸ਼ਹਿਰ ਵਾਸੀ ਵੀ ਸ਼ਾਮਿਲ ਹੋਏ ਅਤੇ ਵੱਖ ਵੱਖ ਪਾਰਟੀਆ ਦੇ ਰਾਜਨੀਤਿਕ,ਸਮਾਜਿਕ ਅਤੇ ਧਾਰਮਿਕ ਆਗੂ ਵੀ ਪਹੁੰਚੇ ।ਝੰਡੇ ਦੀ ਰਸਮ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਵੱਲੋਂ ਸਟੇਜ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ । ਇਸ ਮੌਕੇ ਮੰਦਰ ਦੇ ਮੌਜੂਦਾ ਪ੍ਰਧਾਨ ਜਸਵਿੰਦਰ ਸਿੰਘ ਜੱਜ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਹਰ ਸਾਲ ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ ਵਲੋ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਸਥਾਪਨਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਵੀ ਇਸ ਸਮਾਗਮ ਵਿੱਚ ਆਪਣਾ ਸਹਿਯੋਗ ਦਿੰਦੇ ਹਨ ਉਨ੍ਹਾਂ ਕਿਹਾ ਕਿ ਹਵਨ ਯੱਗ ਦੌਰਾਨ ਉਹਨਾ ਵੱਲੋਂ ਭਗਵਾਨ ਵਿਸ਼ਵਕਰਮਾ ਜੀ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ ਕਿ ਇਸ ਤਰ੍ਹਾਂ ਹੀ ਸਾਰੇ ਭਾਈਆਂ ਦੇ ਵਿੱਚ ਆਪਸੀ ਪਿਆਰ ਬਣਿਆ ਰਹੇ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੋਰ ਚੰਗੇ ਉਪਰਾਲੇ ਕੀਤੇ ਜਾਣ ।ਇਸ ਮੌਕੇ ਵਿਸ਼ੇਸ਼ ਮਹਿਮਾਨ ਪਰਵਿੰਦਰ ਸਿੰਘ ਨਾਗੀ, ਸਵਰਨਜੀਤ ਸਿੰਘ ,ਰਾਮ ਸਿੰਘ ਡਕਾਲਾ, ਇੰਦਰਜੀਤ ਸਿੰਘ ਮੁੰਡੇ, ਸੁਰਜੀਤ ਸਿੰਘ ਧਿਮਾਨ ,ਸੁਖਵਿੰਦਰ ਸਿੰਘ ਮਣਕੂ, ਗਿਆਨੀ ਅਮਰ ਸਿੰਘ, ਹਰੀ ਸਿੰਘ ਨਾਭਾ, ਅਮਰਜੀਤ ਸਿੰਘ ਲੋਟੇ ਅਤੇ ਰਾਜਨੀਤਕ ਆਗੂ ਸ੍ਰੀ ਵਿਜੈ ਇੰਦਰ ਸਿੰਗਲਾ, ਸ੍ਰੀ ਅਰਵਿੰਦ ਖੰਨਾ ,ਸ੍ਰੀ ਪੑਕਾਸ਼ ਚੰਦ ਗਰਗ ,ਸ੍ਰੀ ਮਾਤਾ ਰਾਮ ਧੀਮਾਨ, ਐਸ ਪੀ ਸਿੰਘ ਗੋਰਾਇਆ, ਮਹਿੰਦਰ ਸਿੰਘ ਮੁੰੰੜ , ਗੁਰਚਰਨ ਸਿੰਘ ਪਨੇਸਰ ਗੁਰਵਿੰਦਰ ਸਿੰਘ ਸੱਗੂ ,ਰਜਿੰਦਰ ਸਿੰਘ ਰਾਜੂ ਪਨੇਸਰ, ਰਨਜੀਤ ਸਿੰਘ ਰੁਪਾਲ, ਸਤਵੰਤ ਸਿੰਘ ਖਰੇ, ਤਰਲੋਚਨ ਸਿੰਘ ਖਰੇ । ਇਨ੍ਹਾਂ ਤੋਂ ਇਲਾਵਾ ਹੋਰ ਵੀ ਵਿਸ਼ਵਕਰਮਾ ਪਰਿਵਾਰ ਦੇ ਮੈਂਬਰ ਸਾਹਿਬਾਨਾਂ ਵੱਲੋਂ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਗਈ।