ਸ੍ਰੀ ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ ਵਲੋ ਲੁਧਿਆਣੇ ਤੋ ਲੱਗੀ ਖਬਰ ਦਾ ਖੰਡਨ
ਭਵਾਨੀਗੜ ਦੀ ਸੰਗਤ ਨੇ ਕਿਸੇ ਨੂੰ ਵੀ ਸੂਬਾ ਪੱਧਰੀ ਆਗੂ ਨਹੀ ਚੁਣਿਆ : ਜਸਵਿੰਦਰ ਜੱਜ
ਭਵਾਨੀਗੜ (ਬਿਓੂਰੋ) ਬਿਤੀ 26 ਫਰਵਰੀ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਭਵਾਨੀਗੜ ਵਿਖੇ ਸ੍ਰੀ ਵਿਸਵਕਰਮਾ ਮੂਰਤੀ ਸਥਾਪਨ ਦਿਵਸ ਮਨਾਇਆ ਗਿਆ । ਇਸ ਸਮਾਗਮ ਵਿਚ ਸੂਬੇ ਦੇ ਵੱਖ ਵੱਖ ਹਿੱਸਿਆ ਚੋ ਰਾਮਗੜੀਆ ਭਾਈਚਾਰੇ ਦੇ ਆਗੂਆ ਨੇ ਹਾਜਰੀ ਲਵਾਈ ਜਿਸ ਵਿਚ ਵੱਖ ਵੱਖ ਬੁਲਾਰਿਆ ਨੇ ਸੰਬੋਧਨ ਕੀਤਾ । ਇਸ ਮੋਕੇ ਜਸਪਾਲ ਸਿੰਘ ਖੀਵਾ ਨੇ ਆਪਣੇ ਸੰਬੋਧਨ ਵਿਚ ਸਿਆਸੀ ਫਰੰਟ ਲਈ ਇੰਦਰਜੀਤ ਸਿੰਘ ਬੱਬੂ ਨੂੰ ਰਾਮਗੜੀਆ ਬਰਾਦਰੀ ਦਾ ਨੇਤਾ ਚੁਣਨ ਦੀ ਗੱਲ ਕੀਤੀ ਤੇ ਮੋਜੂਦ ਸੰਗਤਾ ਤੋ ਹੱਥ ਖੜੇ ਕਰਵਾ ਲਏ ਓੁਸ ਮੋਕੇ ਤੇ ਸੰਗਤਾ ਨੂੰ ਇਸ ਗੱਲ ਦੀ ਸਮਝ ਨਾ ਪਈ ਤੇ ਓੁਹਨਾ ਹੱਥ ਖੜੇ ਕਰ ਦਿੱਤੇ ਪਰ ਕੁੱਝ ਦੇਰ ਬਾਦ ਹੀ ਮੋਜੂਦ ਕੁੱਝ ਆਗੂਆ ਨੂੰ ਇਸ ਗੱਲ ਦੀ ਸਮਝ ਪਈ ਕਿ ਇੰਦਰਜੀਤ ਸਿੰਘ ਬੱਬੂ ਇੱਕ ਸਿਆਸੀ ਪਾਰਟੀ ਦੇ ਸਿਆਸੀ ਆਗੂ ਵਜੋ ਵਿਚਰ ਰਹੇ ਹਨ ਅਤੇ ਜਿਸ ਵਿੰਗ ਦੇ ਪ੍ਰਧਾਨ ਬਣਾਓੁਣ ਲਈ ਖੀਵਾ ਜੀ ਗੱਲ ਕਰ ਰਹੇ ਹਨ ਓੁਹ ਸਿਆਸੀ ਪਾਰਟੀ ਦਾ ਰਾਮਗੜੀਆ ਬਰਾਦਰੀ ਦੀ ਸੂਬਾ ਪੱਧਰੀ ਅਗਵਾਈ ਦੀ ਗੱਲ ਕਰ ਰਹੇ ਹਨ । ਜਿਸ ਤੇ ਮੋਕੇ ਪਰ ਹੀ ਪਟਿਆਲਾ ਤੋ ਰਾਮਗੜੀਆ ਭਾਈਚਾਰੇ ਦੇ ਆਗੂ ਜਗਜੀਤ ਸਿੰਘ ਸੱਗੂ ਨੇ ਇਸ ਤੇ ਅਸਹਿਮਤੀ ਜਤਾਓੁਦਿਆ ਇੰਦਰਜੀਤ ਸਿੰਘ ਬੱਬੂ ਅਤੇ ਖੀਵਾ ਜੀ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਸਿਰਫ ਧਾਰਮਿਕ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਵਿਚ ਹਰ ਪਾਰਟੀ ਨਾਲ ਸਬੰਧਤ ਆਗੂ ਤੇ ਸੂਬਾ ਪੱਧਰੀ ਲੀਡਰ ਸਿਰਫ ਨਮਨ ਹੋਣ ਆਓੁਦੇ ਹਨ ਤੇ ਇਥੇ ਕੋਈ ਵੀ ਸਿਆਸੀ ਗੱਲਬਾਤ ਨਹੀ ਕੀਤੀ ਜਾ ਸਕਦੀ ਖੀਵਾ ਜੀ ਦੇ ਇੰਦਰਜੀਤ ਬੱਬੂ ਜੀ ਨੂੰ ਆਗੂ ਚੁਣਨ ਵਾਲੇ ਵਿਚਾਰਾ ਨਾਲ ਸਹਿਮਤੀ ਨਹੀ ਇਸ ਲਈ ਖੀਵਾ ਜੀ ਅਤੇ ਇੰਦਰਜੀਤ ਸਿੰਘ ਬੱਬੂ ਜੀ ਵਿਸੇਸ ਤੋਰ ਤੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਕੇ ਓੁਸ ਪ੍ਰੋਗਰਾਮ ਵਿਚ ਸੂਬਾ ਪੱਧਰੀ ਸੰਗਤਾ ਤੋ ਹੀ ਆਗਿਆ ਲੈਣ ਪਰ ਅੱਜ ਜਦੋ ਲੁਧਿਆਣਾ ਤੋ ਇੱਕ ਪੰਜਾਬੀ ਅਖਬਾਰ ਚ ਖਬਰ ਨਸ਼ਰ ਹੁੰਦਿਆ ਹੀ ਇੰਦਰਜੀਤ ਸਿੰਘ ਬੱਬੂ ਦੇ ਵਿਸ਼ਵਕਰਮਾ ਸਮਾਜ ਵਲੋ ਨੇਤਾ ਚੁਣੇ ਜਾਣ ਦੀਆ ਖਬਰਾ ਨੇ ਜੋਰ ਫੜ੍ ਲਿਆ ਹੈ ਤੇ ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ ਦੇ ਪ੍ਰਧਾਨ ਅਤੇ ਆਗੂਆ ਨੇ ਇਸ ਦਾ ਖੰਡਨ ਕਰ ਦਿੱਤਾ ਹੈ। ਇਸ ਮੋਕੇ ਪ੍ਰਧਾਨ ਜਸਵਿੰਦਰ ਸਿੰਘ ਜੱਜ ਨੇ ਪ੍ਰਤੀਕਰਮ ਦਿੰਦਿਆ ਆਖਿਆ ਕਿ ਵਿਸ਼ਵਕਰਮਾ ਮੰਦਰ ਕਮੇਟੀ ਭਵਾਨੀਗੜ ਵਲੋ ਛੱਬੀ ਫਰਵਰੀ ਨੂੰ ਮੂਰਤੀ ਸਥਾਪਨ ਦਿਵਸ ਤੇ ਵੱਖ ਵੱਖ ਬੁਲਾਰਿਆ ਵਲੋ ਆਪਣੇ ਵਿਚਾਰ ਰੱਖੇ ਗਏ ਤੇ ਓੁਹਨਾ ਵਿਚ ਹੀ ਜਸਪਾਲ ਸਿੰਘ ਖੀਵਾ ਜੀ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਓੁਹਨਾ ਇੰਦਰਜੀਤ ਸਿੰਘ ਬੱਬੂ ਨੂੰ ਆਗੂ ਚੁਣਨ ਦੀ ਗੱਲ ਕੀਤੀ ਸੀ ਪਰ ਮੋਕੇ ਤੇ ਹੀ ਮੋਜੂਦ ਆਗੂਆ ਇਹ ਕਹਿਕੇ ਅਸਹਿਮਤੀ ਪ੍ਰਗਟ ਕਰ ਦਿੱਤੀ ਸੀ ਕਿ ਇਹ ਸਿਰਫ ਭਵਾਨੀਗੜ ਦੀ ਸੰਗਤ ਦਾ ਧਾਰਮਿਕ ਸਮਾਗਮ ਹੈ ਤੇ ਸਿਆਸੀ ਸਫਾ ਲਈ ਆਗੂ ਚੁਣਨ ਲਈ ਸੂਬਾ ਪੱਧਰੀ ਸਮਾਗਮ ਚ ਹੀ ਫੈਸਲੇ ਲਏ ਜਾ ਸਕਦੇ ਹਨ ਪਰ ਫਿਰ ਵੀ ਲੁਧਿਆਣਾ ਤੋ ਆਗੂ ਚੁਣਨ ਦੀ ਖਬਰ ਨਸ਼ਰ ਕਰਵਾਈ ਗਈ ਜਿਸ ਨਾਲ ਓੁਹ ਅਤੇ ਭਵਾਨੀਗੜ ਦੇ ਵਿਸ਼ਵਕਰਮਾ ਮੰਦਰ ਦੀ ਕਮੇਟੀ ਇਸ ਨਾਲ ਸਹਿਮਤ ਨਹੀ ਅਤੇ ਇਸ ਦਾ ਖੰਡਨ ਕਰਦੀ ਹੈ ਇਸੇ ਤਰਾ ਕਮੇਟੀ ਦੇ ਜਰਨਲ ਸਕੱਤਰ ਮਹਿੰਦਰ ਸਿੰਘ ਮੁੰਦੜ ਤੋ ਇਲਾਵਾ ਹੋਰ ਆਗੂਆ ਨੇ ਵੀ ਇਸ ਖਬਰ ਦਾ ਖੰਡਨ ਕੀਤਾ ਅਤੇ ਕਿਹਾ ਕਿ ਕਿਸੇ ਨੂੰ ਇਸ ਸਬ ਡਵੀਜਨ ਪੱਧਰੀ ਧਾਰਮਿਕ ਪ੍ਰੋਗਰਾਮ ਵਿਚ ਸੂਬਾ ਪੱਧਰੀ ਆਗੂ ਚੁਣਨਾ ਸਹੀ ਕਿਵੇ ਹੋ ਸਕਦਾ ਹੈ ਜੇਕਰ ਸੂਬਾ ਪੱਧਰੀ ਆਗੂ ਚੁਣਨਾ ਹੈ ਤਾ ਓੁਸ ਲਈ ਸੂਬਾ ਪੱਧਰੀ ਇਕੱਰਤਾ ਜਰੂਰੀ ਹੈ ।ਇਸ ਮੋਕੇ ਮੋਜੂਦ ਆਗੂਆ ਨੇ ਕਿਹਾ ਕਿ ਸਾਡੇ ਆਗੂ ਮਾਤਾ ਰਾਮ ਧੀਮਾਨ ਹੈ ਤੇ ਓੁਹ ਜਿਵੇ ਕਹਿਣਗੇ ਓੁਹ ਅਤੇ ਸਮੂਹ ਕਮੇਟੀ ਫੁੱਲ ਚੜਾਵੇਗੀ।