ਰਹਿਬਰ ਫਾਊਂਡੇਸਨ, ਭਵਾਨੀਗੜ੍ਹ ਵੱਲੋਂ ਪਿੰਡ ਕਪਿਆਲ ਵਿਖੇ ਲਗਾਇਆ ਗਿਆ ਮੈਡੀਕਲ ਕੈਂਪ
ਭਵਾਨੀਗੜ੍ਹ 20ਮਾਰਚ (ਯੁਵਰਾਜ ਹਸਨ)ਅੱਜ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ਼, ਹਸਪਤਾਲ ਅਤੇ ਖੋਜ ਕੇਂਦਰ, ਭਵਾਨੀਗੜ੍ਹ ਵੱਲੋਂ ਪਿੰਡ ਕਪਿਆਲ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ।ਇਸ ਮੈਡੀਕਲ ਕੈਂਪ ਵਿੱਚ ਰਹਿਬਰ ਫਾਉਡੇਂਸਨ ਦੇ ਡਾਕਟਰਾਂ ਦੇ ਨਾਲ ਨਾਲ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆ ਵੱਲੋਂ 54 ਮਰੀਜ਼ਾਂ ਦਾ ਫਰੀ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਦੌਰਾਨ ਮਰੀਜਾ ਨੂੰ ਨਿੱਜੀ ਸਫਾਈ ਅਤੇ ਸ਼ਾਕਾਹਾਰੀ ਭੇਜਣ ਬਾਰੇ ਦੱਸਿਆ ਗਿਆਂ। ਇਹ ਕੈਂਪ ਪਿੰਡ ਕਪਿਆਲ ਦੇ ਸਰਪੰਚ ਜਰਨੈਲ ਸਿੰਘ ਅਤੇ ਰਹਿਬਰ ਫਾਊਡੇਸਨ ਦੇ ਐਸਟ ਮੈਨੇਜਰ ਸ੍ਰੀ ਨਛੱਤਰ ਸਿੰਘ ਅਤੇ ਪੰਚਾਇਤ ਮੈਬਰਾਂ ਦੇ ਸਹਯੋਗ ਨਾਲ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਰਹਿਬਰ ਫਾਉਂਡੇਸ਼ਨ ਦੇ ਡਾ. ਨਰੇਸ਼ ਚੰਦਰ, ਡਾ. ਸੁਮੰਤ ਰਾਏ ਜੀ ਨੇ ਰਹਿਬਰ ਹਸਪਤਾਲ ਬਾਰੇ ਅਤੇ ਰਹਿਬਰ ਫਾਉਂਡੇਸ਼ਨ ਵਿੱਚ ਚੱਲ ਰਹੇ ਨਰਸਿੰਗ, ਨੈਨੀ ਕੇਅਰ, ਏਅਰ ਹੋਸਟੇਸ ਅਤੇ ਹਸਪਤਾਲ ਨਾਲ ਸਬੰਧਤ ਚੱਲ ਰਹੇ ਕੋਰਸਾ ਬਾਰੇ ਜਾਣਕਾਰੀ ਦਿੱਤੀ।ਪਿੰਡ ਕਪਿਆਲ ਦੇ ਸਰਪੰਚ ਜਰਨੈਲ ਸਿੰਘ ਅਤੇ ਪਿੰਡ ਦੇ ਮੈਂਬਰਾਂ ਵੱਲੋਂ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਅਤੇ ਅਜਿਹੇ ਨੇਕ ਕੰਮ ਕਰ ਰਹੇ ਖਾਨ ਹਸਪਤਾਲ ਦੀ ਖੂਬ ਪ੍ਰਸੰਸਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਨੇਕ ਕੰਮਾਂ ਲਈ ਸਹਿਯੋਗ ਲਈ ਆਸਵਾਸਨ ਦਿੱਤਾ