ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਜਲੰਧਰ ਜ਼ਿਮਨੀ ਚੋਣ ਦੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ
ਨਕੋਦਰ ਹਲਕੇ ਵਿੱਚ ਪ੍ਰਚਾਰ ਕਰੇਗਾ ਹਲਕਾ ਸੰਗਰੂਰ।
ਸੰਗਰੂਰ, 13 ਅਪੈ੍ਲ (ਯੁਵਰਾਜ ਹਸਨ) ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਜਲੰਧਰ ਜ਼ਿਮਨੀ ਚੋਣ ਵਿੱਚ ਇੰਜ. ਵਿਨਰਜੀਤ ਸਿੰਘ ਗੋਲਡੀ ਜਿੱਤ ਲਈ ਪੂਰੀ ਤਨਦੇਹੀ ਨਾਲ ਮਿਹਨਤ ਦੀ ਸ਼ੁਰੂਆਤ ਕੀਤੀ ਹੈ ਇਸ ਸਬੰਧ ਵਿਚ ਅੱਜ ਹਲਕਾ ਸੰਗਰੂਰ ਦੇ ਇੰਚਾਰਜ ਇੰਜ. ਵਿਨਰਜੀਤ ਸਿੰਘ ਗੋਲਡੀ ਵੱਲੋਂ ਸੰਗਰੂਰ ਹਲਕੇ ਦੇ ਸੀਨੀਅਰ ਲੀਡਰ ਸਾਹਿਬਾਨਾਂ ਨਾਲ ਪੂਨੀਆਂ ਟਾਵਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਪਾਰਟੀ ਦਾ ਪ੍ਰਚਾਰ ਕਰਨ ਲਈ ਸੰਗਰੂਰ ਹਲਕੇ ਦੀ ਡਿਊਟੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮ ਮੁਤਾਬਿਕ ਨਕੋਦਰ ਹਲਕੇ ਵਿੱਚ ਲਗਾਈ ਗਈ ਹੈ ਇੰਜ. ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਸੰਗਰੂਰ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ 15 ਅਪ੍ਰੈਲ ਤੋਂ ਇਲੈਕਸ਼ਨ ਵਾਲੇ ਦਿਨ ਤੱਕ ਹਲਕੇ ਵਿੱਚ ਰਹੇਗਾ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇਗੀ ਉਨ੍ਹਾਂ ਵੱਲੋਂ ਪਿੰਡ-ਪਿੰਡ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ ਅਤੇ ਪਾਰਟੀ ਦੇ ਕੀਤੇ ਕੰਮਾਂ ਦਾ ਪ੍ਰਚਾਰ ਘਰ-ਘਰ ਪੁਚਾਇਆ ਜਾਵੇਗਾ ਅੱਜ ਪੰਜਾਬ ਦੇ ਜੋ ਹਾਲਾਤ ਹਨ ਅਤੇ ਮੌਜੂਦਾ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਵਿਕਲਪ ਹਨ ਤੇ ਇਹ ਫੇਲ੍ਹ ਸਾਬਿਤ ਹੋਈ ਹੈ ਉਸ ਬਾਰੇ ਜਲੰਧਰ ਹਲਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਹਰ ਵਰਕਰ ਇਸ ਚੋਣ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਜਲੰਧਰ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਜਿੱਤ ਕੇ ਨਵਾਂ ਇਤਿਹਾਸ ਸਿਰਜੇਗਾ। ਇਸ ਮੌਕੇ ਹਾਜ਼ਰ ਸਨ ਇਕਬਾਲ ਸਿੰਘ ਪੂਨੀਆ, ਤਜਿੰਦਰ ਸਿੰਘ ਸੰਘਰੇੜੀ, ਪਰਮਜੀਤ ਕੌਰ ਵਿਰਕ, ਪ੍ਰਿੰਸੀਪਲ ਨਰੇਸ਼ ਕੁਮਾਰ, ਰੁਪਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਤੂਰ, ਹਰਜੀਤ ਸਿੰਘ ਬਿੱਟਾ, ਬਲਜੀਤ ਸਿੰਘ ਢਿੱਲੋਂ, ਜੁਝਾਰ ਸਿੰਘ, ਪ੍ਰਭਜੀਤ ਸਿੰਘ ਲੱਕੀ, ਹਰਵਿੰਦਰ ਸਿੰਘ ਗੋਲਡੀ ਤੂਰ, ਗੁਰਮੀਤ ਸਿੰਘ ਜੈਲਦਾਰ, ਬਲਰਾਜ ਸਿੰਘ ਸੈਕਟਰੀ, ਜਗਦੀਪ ਸਿੰਘ ਪੰਨਵਾਂ, ਯੁਵਰਾਜ ਸਿੰਘ, ਸੱਜਣ ਰਾਮ, ਤਰਪਿੰਦਰ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਜੋਗਾ ਸਿੰਘ ਫੱਗੂਵਾਲਾ, ਲਾਲ ਸਿੰਘ ਠੰਡੂ, ਬਲਵਿੰਦਰ ਸਿੰਘ ਮਾਝੀ, ਭਰਪੂਰ ਸਿੰਘ, ਰਾਮ ਸਿੰਘ ਭਰਾਜ਼ ਆਦਿ ਅਕਾਲੀ ਆਗੂ ਹਾਜਰ ਸਨ