ਪੰਜ ਮਿੰਟ ਦਾ ਮੋਨ ਰੱਖਕੇ ਪ੍ਰਕਾਸ ਸਿੰਘ ਬਾਦਲ ਨੂੰ ਸਰਧਾ ਦੇ ਫੁੱਲ ਭੇਟ
ਟਰੰਮੇ ਤੇ ਸ਼ਹਿਣਸੀਲਤਾ ਦੇ ਪੂੰਜ ਸਨ ਬਾਦਲ : ਡਾ ਖਾਨ
ਭਵਾਨੀਗਰੜ (ਗੁਰਵਿੰਦਰ ਸਿੰਘ) ਫਾਊਂਡੇਸ਼ਨ ਭਵਾਨੀਗੜ੍ਹ ਦੇ ਚੇਅਰਮੈਨ ਡਾ. ਐੱਮ. ਐੱਸ. ਖਾਨ ਅਤੇ ਸਾਰੇ ਸਟਾਫ ਵਲੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਸ੍ਰੋਮਣੀ ਅਕਾਲੀ ਦੇ ਸਰਪ੍ਰਸਤ,ਸ. ਪ੍ਰਕਾਸ਼ ਸਿੰਘ ਬਾਦਲ ਜੀ, ਜਿਨਾਂ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ ਨੂੰ ਪੰਜ ਮਿੰਟ ਦਾ ਮੋਨ ਰੱਖ ਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ। ਅਤੇ ਡਾ. ਖਾਨ ਨੇ ਉਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਬਾਰੇ ਦੱਸਿਆ ਕਿਹਾ ਕਿ ਜੋ ਉਨਾਂ ਨੇ ਦੇਸ਼, ਕੌਮ, ਸਿੱਖਿਆ, ਖੇਡਾਂ ਅਤੇ ਹਰ ਵਰਗ ਲਈ ਕੰਮ ਕੀਤੇ ਉਨਾਂ ਨੂੰ ਰਹਿੰਦੀ ਦੁਨੀਆਂ ਤਕ ਯਾਦ ਰੱਖਿਆ ਜਾਵੇਗਾ। ਓੁਹਨਾ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਇੱਕ ਠਰੰਮੇ ਵਾਲੇ ਇਨਸਾਨ ਸਨ ਤੇ ਸਹਿਣਸੀਲਤਾ ਦੇ ਪੁੰਜ ਸਨ ਓੁਹਨਾ ਜਿੰਨੇ ਵੀ ਫੈਸਲੇ ਲਏ ਓੁਹ ਸਾਰੇ ਫੈਸਲੇ ਲੋਕ ਹਿਤੈਸੀ ਅਤੇ ਪੂਰੇ ਸੋਚ ਸਮਝ ਕੇ ਲਏ। ਇਸ ਮੌਕੇ ਪ੍ਰਿੰਸੀਪਲ ਡਾ. ਸਿਰਾਜੂਨਬੀ ਜਾਫਰੀ, ਰਮਨਦੀਪ ਕੌਰ, ਨਰੇਸ਼ ਕੁਮਾਰ ਸਰਮਾਂ, ਅਤੇ ਰਤਨ ਲਾਲ ਜੀ, ਡਾ. ਆਰਿਫ, ਡਾ. ਤੋਸੀਫ, ਡਾ. ਸਈਅਦ, ਅਮਨਦੀਪ ਕੌਰ, ਬੰਬੀਤਾ, ਜਸ਼ਨਪਾਲ ਕੌਰ, ਅਰਸਦੀਪ ਕੌਰ, ਪਵਨਦੀਪ ਕੌਰ, ਅਤੇ ਸਮੂਹ ਸਟਾਫ ਸ਼ਾਮਿਲ ਸੀ।