ਹੈਰੀਟੇਜ ਸਕੂਲ ਵਿਖੇ ਮਈ ਦਿਵਸ ਮਨਾਇਆ
ਭਵਾਨੀਗੜ੍ਹ, 1 ਮਈ (ਗੁਰਵਿੰਦਰ ਸਿੰਘ)-ਸਥਾਨਕ ਹੈਰੀਟੇਜ ਪਬਲਿਕ ਸਕੂਲ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗੀਤ, ਸੰਗੀਤ, ਡਾਂਸ ਦੀ ਪ੍ਰਤਿਭਾ ਨੂੰ ਸਟੇਜ ’ਤੇ ਲਿਆ ਕੇ ਆਤਮ ਵਿਸ਼ਵਾਸ ਪੈਦਾ ਕਰਨਾ ਹੈ, ਜੋ ਕਿ ਅੱਜ ਦੇ ਸਮੇਂ ਦੀ ਮੰਗ ਹੈ। ਇਸ ਉਦੇਸ਼ ਦੀ ਪੂਰਤੀ ਲਈ ਸੰਗੀਤ ਅਤੇ ਡਾਂਸ ਦੇ ਆਡੀਸ਼ਨ ਧਰਮਪਾਲ ਮਿੱਤਲ ਆਡੀਟੋਰੀਅਮ ਵਿੱਚ ਇੰਡੀਅਨ ਆਈਡਲ ਅਕੈਡਮੀ ਦੁਆਰਾ ਲੈ ਕੇ ਕੀਤੇ ਗਏ। ਇੰਡੀਅਨ ਆਈਡਲ ਅਕੈਡਮੀ ਵਿਦਿਆਰਥੀਆਂ ਲਈ ਇੱਕ ਆਦਰਸ਼ ਮੌਕਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਨੇ ਇੰਡੀਅਨ ਆਈਡਲ ਅਕੈਡਮੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੈਰੀਟੇਜ ਪਬਲਿਕ ਸਕੂਲ ਨਾਲ ਜੁੜੇ ਹਰ ਮੈਂਬਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਦੀ ਕਲਪਨਾ ਨੂੰ ਹਰ ਖੇਤਰ ਵਿੱਚ ਨਿਖਾਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।