ਸੰਸਕਾਰ ਵੈਲੀ ਸਮਾਰਟ ਸਕੂਲ ਦੇ ਬੱਚਿਆ ਨੂੰ ਬਿਰਧ ਆਸ਼ਰਮ ਲਜਾਇਆ ਗਿਆ
ਭਵਾਨੀਗੜ੍ਹ 4 ਮਈ(ਗੁਰਵਿੰਦਰ ਸਿੰਘ) ਅੱਜ ਸੰਸਕਾਰ ਵੈਲੀ ਸਮਾਟ ਸਕੂਲ ਭਵਾਨੀਗੜ੍ਹ ਦੇ ਵਿਦਿਆਰਥੀ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਘਰਾਚੋਂ ਵਿਖੇ ਬੇਸਹਾਰਾ ਬਜ਼ੁਰਗ਼ਾਂ ਨੂੰ ਮਿਲਣ ਲਈ ਪਹੁੰਚੇ, ਸਕੂਲ ਦੇ ਛੋਟੇ-ਛੋਟੇ ਬੱਚਿਆਂ ਨੇ ਆਪਣੀ ਵਾਰਤਕ ਅਤੇ ਕਵਿਤਾਵਾਂ ਸੁਣਾ ਕੇ ਬਜ਼ੁਰਗਾਂ ਨੂੰ ਪ੍ਰੋ ਮੰਤਰ ਮੁਗਧ ਕਰ ਦਿੱਤਾ, ਕਈ ਬਜ਼ੁਰਗਾਂ ਦੀਆਂ ਦੀਆਂ ਅੱਖਾਂ ਨਮ ਹੋ ਗਈਆਂ, ਕਈ ਬੇਸਹਾਰਾ ਬਜ਼ੁਰਗਾਂ ਨੂੰ ਇਹਨਾਂ ਬੱਚਿਆਂ ਦੀਆਂ ਕਵਿਤਾਵਾਂ ਵਿਚੋਂ ਆਪਣੇ ਧੀਆਂ-ਪੁੱਤ ਵਿਖਾਈ ਦੇ ਰਹੇ ਸਨ, ਆਪਣੇ ਸਵਾਗਤੀ ਭਾਸ਼ਣ ਵਿਚ ਆਸਰਮ ਦੇ ਚੇਅਰਮੈਨ ਅਵਿਨਾਸ਼ ਰਾਣਾ ਨੇ ਆਖਿਆ ਕਿ ਸੰਸਕਾਰ ਵੈਲੀ ਸਮਾਟ ਸਕੂਲ ਇਲਾਕੇ ਦਾ ਨਾਮਵਰ ਅਤੇ ਸੰਸਕਾਰਾਂ ਨਾਲ ਭਰਪੂਰ ਸਕੂਲ ਹੈ, ਉਨ੍ਹਾਂ ਆਖਿਆ ਕਿ ਅੱਜ ਲੋੜ ਹੈ ਬੱਚਿਆਂ ਨੂੰ ਵਿਦਿਆ ਨਾਲੋਂ ਵੀ ਵੱਧ ਸੰਸਕਾਰ ਦੇਣ ਦੀ ਤਾਂ ਕਿ ਉਨ੍ਹਾਂ ਨੂੰ ਜੀਵਨ ਦੇ ਅਸਲੀ ਮੁੱਲ ਦਾ ਪਤਾ ਚੱਲ ਸਕੇ, ਇਸ ਮੌਕੇ ਬੱਚਿਆਂ ਨੇ ਮਿਲ ਕੇ ਸਹੁੰ ਚੁੱਕੀ ਕਿ ਉਹ ਆਪਣੇ ਮਾਂ ਬਾਪ ਅਤੇ ਦਾਦਾ ਦਾਦੀ ਨੂੰ ਪੂਰਾ ਪਿਆਰ ਅਤੇ ਸਤਿਕਾਰ ਦੇਣਗੇ, ਇਸ ਮੌਕੇ ਰੇਨੂੰ ਰਾਣਾ (ਕਨਵੀਨਰ ਹਿਊਮਨ ਰਾਈਟਸ ਸੈੱਲ) ਨੇ ਆਪਣੇ ਭਾਸ਼ਨ ਵਿੱਚ ਬੋਲਦੇ ਹੋਏ ਸੰਸਕਾਰ ਬੇਲੀ ਸਮਾਟ ਸਕੂਲ ਦੇ ਡਾਇਰੈਕਟਰ ਧਰਮਬੀਰ ਗਰਗ, ਪ੍ਰੈਜ਼ੀਡੈਂਟ ਸ੍ਰੀ ਇਸ਼ਵਰ ਬਾਂਸਲ , ਪ੍ਰਿੰਸੀਪਲ ਅਮਨ ਨਿੱਝਰ,ਸਟਾਫ਼ ਮੈਂਬਰ ਅਤੇ ਉਨ੍ਹਾਂ ਦੇ ਮਾਪਿਆਂ ਦਾ ਸ਼ੁਕਰੀਆ ਅਦਾ ਕੀਤਾ ਕਿ ਉਨ੍ਹਾਂ ਨੇ ਬੇਸਹਾਰਾ ਬਜ਼ੁਰਗਾਂ ਨੂੰ ਮਿਲਣ ਦਾ ਇਕ ਬਹੁਤ ਵਧੀਆ ਉਪਰਾਲਾ ਕੀਤਾ ਹੈ,ਬੱਚੇ ਹਰ ਬਜ਼ੁਰਗਾਂ ਦੇ ਕਮਰੇ ਵਿਚ ਗਏ, ਉਹਨਾਂ ਨਾਲ ਬੈਠ ਕੇ ਉਨ੍ਹਾਂ ਤੋਂ ਗੱਲਾਂ ਬਾਤਾਂ ਸੁਣੀਆਂ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ, ਬੱਚਿਆਂ ਵੱਲੋਂ ਬਜ਼ੁਰਗਾਂ ਲਈ ਕੱਪੜੇ, ਫਰੂਟ, ਰਾਸ਼ਨ, ਦਵਾਈਆਂ ਹੋਰ ਰੋਜਾਨਾ ਵਰਤੋ ਵਰਤੋਂ ਦਾ ਸਾਮਾਨ ਭੇਟ ਕੀਤਾ ਗਿਆ, ਇਸ ਮੌਕੇ ਬਚਿਆ ਤੇ ਅਧਿਆਪਕਾਂ ਨੇ ਬਜ਼ੁਰਗਾਂ ਨਾਲ ਵਾਅਦਾ ਕੀਤਾ ਕਿ ਉਹ ਆਪਣੇ ਹਰ ਖੁਸ਼ੀਆਂ ਦੇ ਪਲ ਆਪਣੇ ਜਨਮ ਦਿਨ ਅਤੇ ਹੋਰ ਖੁਸ਼ੀ ਦੇ ਮੌਕੇ ਤੁਹਾਡੇ ਨਾਲ ਸਾਂਝੇ ਕਰਨਗੇ ,ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ, ਸ਼ਿਵ ਦੀਪ ਸਿੰਘ, ਅਮਨ ਕੌਰ, ਕਰਮਜੀਤ ਕੌਰ, ਲਖਵੀਰ ਸਿੰਘ, ਮਨਜੀਤ ਸਿੰਘ, ਰੁਪਿੰਦਰ ਕੌਰ, ਸੁਰਿੰਦਰ ਕੌਰ, ਆਦਿ ਤੋਂ ਇਲਾਵਾ ਸੰਸਕਾਰ ਵੈਲੀ ਸਕੂਲ ਦੇ ਸਾਰੇ ਸਟਾਫ ਮੈਂਬਰ ਅਤੇ ਬਾਬਾ ਸਾਹਿਬ ਦਾਸ ਬਿਰਧ ਆਸ਼ਰਮ ਦੇ ਸਾਰੇ ਸਟਾਫ ਮੈਂਬਰ ਮੌਜੂਦ ਸਨ।