ਖੁਸ਼ਪ੍ਰੀਤ ਕੋਰ ਨੇ ਮਾਰੀ ਬਾਜੀ.ਦਸਵੀ ਦੇ CBSE ਬੋਰਡ ਚੋ 92 % ਅੰਕ ਪ੍ਰਾਪਤ ਕਰਕੇ ਕੀਤਾ ਨਾ ਰੋਸ਼ਨ
ਭਵਾਨੀਗੜ (ਯੁਵਰਾਜ ਹਸਨ) ਜਿਲਾ ਸੰਗਰੂਰ ਦੇ ਸਬ ਡਵੀਜਨ ਭਵਾਨੀਗੜ ਦਾ ਪਿੰਡ ਫੱਗੂਵਾਲ ਦੀ ਹੋਣਹਾਰ ਲੜਕੀ ਖੁਸਪ੍ਰੀਤ ਕੌਰ ਨੇ ਦਸਵੀਂ ਕਲਾਸ ਦੇ CBSE ਬੋਰਡ ਦੀ ਪ੍ਰੀਖਿਆ ਵਿੱਚੋਂ ਮੈਰਟ ਹਾਸਿਲ ਕਰਕੇ ਆਪਣੇ ਅਧਿਆਪਕਾਂ ਦਾ ਸਕੂਲ ਦਾ,ਪਿੰਡ ਦਾ ਅਤੇ ਮਾਪਿਆਂ ਦਾ ਕੀਤਾ ਨਾਮ ਰੋਸਨ ਕੀਤਾ। ਜ਼ਿਕਰਯੋਗ ਹੈ ਪਿੰਡ ਫੱਗੂਵਾਲਾ ਦੇ ਆਰਮੀ ਚੋਂ ਰਿਟਾਇਰ ਕੈਪਟਨ ਸਿਕੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿਤੀ 15/10/07 ਨੂੰ ਪਿੰਡ ਫੱਗੂਵਾਲਾ ਦੇ ਸਰਦਾਰ ਜਸਪਾਲ ਸਿੰਘ ਦੇ ਘਰ ਮਾਤਾ ਕਿਰਨਪਾਲ ਕੌਰ ਦੀ ਕੁੱਖੋਂ ਜਨਮੀ ਹੋਣਹਾਰ ਬੇਟੀ ਜੋ ਥੋਮਸ ਸਕੂਲ ਭਵਾਨੀਗੜ੍ਹ ਵਿਖੇ ਪੜਾਈ ਕਰ ਰਹੀ ਹੈ ਨੇ ਦਸਵੀਂ ਕਲਾਸ ਦੀ CBSE ਦੀ ਪ੍ਰੀਖਿਆ ਵਿੱਚੋਂ 92% ਨੰਬਰ ਹਾਸਿਲ ਕਰਕੇ ਪੂਰੇ ਪੰਜਾਬ ਹੀ ਨਹੀਂ ਬਲਕੇ ਸਮੁੱਚੇ ਭਾਰਤ ਵਿੱਚ ਆਪਣਾ ਅਧਿਆਪਕਾਂ ਦਾ,ਮਾਪਿਆਂ ਅਤੇ ਪਿੰਡ ਦਾ ਨਾਮ ਰੋਸਨ ਕੀਤਾ ਹੈ।ਪ੍ਰਮਾਤਮਾ ਕਰੇ ਕਿ ਇਸ ਬੱਚੀ ਨੂੰ ਜਿੰਦਗੀ ਵਿੱਚ ਹੋਰ ਵੀ ਤਰੱਕੀਆਂ ਮਿਲਣ।ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੇ ਮਿਸਨ ਨੂੰ ਸਮਰਪਿਤ ਇੱਕ SC ਪਰਿਵਾਰ ਨੂੰ ਅਜਿਹੀਆਂ ਖੁਸੀਆਂ ਪ੍ਰਮਾਤਮਾਂ ਦੀ ਕਿਰਪਾ ਅਤੇ ਬਾਬਾ ਸਾਹਿਬ ਦੇ ਅਸੀਰਵਾਦ ਸਦਕਾ ਹੀ ਹਾਸਿਲ ਹੋ ਸਕੀਆਂ ਹਨ।ਸੋ ਸਾਡੇ ਸਮਾਜ ਨੂੰ ਅਜਿਹੀਆਂ ਹੋਣਹਾਰ ਬੱਚੀਆਂ ਦੀ ਜਰੂਰਤ ਹੈ ਜਿੰਨਾ ਨੇ ਉੱਚ ਪੱਧਰੀ ਵਿੱਦਿਆ ਹਾਸਲ ਕਰਕੇ ਦੇਸ ਨੂੰ ਇੱਕ ਸਹੀ ਦਿਸਾ ਦਿਖਾਉਣੀ ਹੈ।ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਅਨੁਸਾਰ ਅਨੁਸਾਸ਼ਨ ਵਿੱਚ ਰਹਿਣ ਦਾ ਰਸਤਾ ਦਿਖਾਉਣਾ ਹੈ।