ਆਦਰਸ਼ ਸਕੂਲ ਬਾਲਦ ਖੁਰਦ ਵਿੱਚ ਨਵੀਂ ਮੈਨੇਜਮੈਂਟ ਕਮੇਟੀ ਦੀ ਚੋਣ ਮੁਕੰਮਲ
ਭਵਾਨੀਗੜ (ਗੁਰਵਿੰਦਰ ਸਿੰਘ) ਸਿੱਖਿਆ ਵਿਭਾਗ ਨੇ ਸੂਬੇ ਦੇ ਸਕੂਲਾਂ ਵਿੱਚ ਨਵੀਂ ਸਕੂਲ ਮੈਨੇਜ਼ਮੈਂਟ ਕਮੇਟੀ ਬਣਾਉਣ ਦੇ ਹੁਕਮ ਜ਼ਾਰੀ ਕੀਤੇ ਹਨ ਇਸ ਦੇ ਤਹਿਤ ਅੱਜ ਬਲਾਕ ਭਵਾਨੀਗੜ੍ਹ ਦੇ ਆਦਰਸ਼ ਸਕੂਲ ਬਾਲਦ ਖੁਰਦ ਵਿਖੇ ਸਕੂਲ ਮੁਖੀ ਮੈਡਮ ਰਮਨੀਤ ਕੌਰ ਦੀ ਅਗਵਾਈ ਵਿੱਚ ਸਿੱਖਿਆ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਮਾਪੇ,ਅਧਿਆਪਕ ਸਾਹਿਬਾਨ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਸਹਿਮਤੀ ਨਾਲ ਰਣਦੀਪ ਕੌਰ ਨੂੰ ਬਤੌਰ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਮਨਮੋਹਨ ਸਿੰਘ, ਸੁਖਮਨ ਸਿੰਘ ਬਾਲਦੀਆ(ਸੋਸ਼ਲ ਵਰਕਰ),ਰਾਮਪਾਲ ਸਿੰਘ(ਵਿੱਦਿਅਕ ਮਾਹਿਰ),ਜਰਨੈਲ਼ ਸਿੰਘ(ਪੰਚਾਇਤ ਮੈਂਬਰ), ਰਛਪਾਲ ਸਿੰਘ(ਸੀਨੀਅਰ ਅਧਿਆਪਕ),ਕਮਲਪ੍ਰੀਤ ਸਿੰਘ,ਮਿੱਠੂ ਸਿੰਘ, ਰਾਜਵੀਰ ਕੌਰ,ਹਰਪ੍ਰੀਤ ਕੌਰ,ਗੁਰਪ੍ਰੀਤ ਕੌਰ,ਮਲਕੀਤ ਕੌਰ, ਵਿਸ਼ਨੂੰ ਦੱਤ ਆਦਿ ਨੂੰ ਮੈਂਬਰ ਲਿਆ ਗਿਆ। ਇਸ ਮੌਕੇ ਭੁਪਿੰਦਰ ਸਿੰਘ, ਜਤਿੰਦਰ ਸਿੰਘ(ਨੰਬਰਦਾਰ),ਬੁੱਧ ਸਿੰਘ(ਜ਼ਿਲਾ ਪ੍ਰਧਾਨ ਬੀ.ਕੇ.ਯੂ ਡਕੌਂਦਾ),ਸੋਨੀ ਸਿੰਘ(ਬੀ.ਕੇ.ਯੂ ਉਗਰਾਹਾਂ),ਬਰਿੰਦਰ ਸਿੰਘ,ਮੈਡਮ ਅਮਨ ਸ਼ਰਮਾ,ਜਸਵੀਰ ਕੌਰ,ਰਮਨ ਸ਼ਰਮਾ,ਸਲੀਮ ਮੁਹੰਮਦ,ਯਾਦਵਿੰਦਰ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।