ਰਹਿਬਰ ਫਾਊਡੇਸ਼ਨ, ਭਵਾਨੀਗੜ੍ਹ ਵੱਲੋ ਵੱਖ ਵੱਖ ਪਿੰਡਾ ਵਿੱਚ ਲਗਾਏ ਜਾ ਰਹੇ ਮੈਡੀਕਲ ਕੈਂਪ
ਭਵਾਨੀਗਰੜ (ਯੁਵਰਾਜ ਹਸਨ) ਆਯੂਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ,ਹਸਪਤਾਲ ਅਤੇ ਖੋਜ ਕੇਂਦਰ ਭਵਾਨੀਗੜ੍ਹ ਵੱਲੋ ਮਿਤੀ 29 ਮਈ 2023 ਨੂੰ ਪਿੰਡ ਪੰਨਵਾਂ ਵਿਖੇ ਲਗਾਈਆਂ ਫਰੀ 26ਵਾਂ ਮੈਡੀਕਲ ਕੈਂਪ ਜਿਸ ਵਿੱਚ ਰਹਿਬਰ ਫਾਊਡੇਸ਼ਨ ਦੇ ਡਾਕਟਰਾ ਦੇ ਨਾਲ ਨਾਲ ਨਰਸਿੰਗ ਅਤੇ ਮੈਡੀਕਲ ਦੇ ਵਿਦਿਆਰਥੀਆ ਵੱਲੋ 153 ਮਰੀਜਾ ਦਾ ਚੈਕਅਪ ਕੀਤਾ ਗਿਆ ਅਤੇ ਫਰੀ ਦਵਾਈਆਂ ਦਿੱਤੀਆਂ ਗਈਆ । ਇਸ ਤੋ ਪਹਿਲਾ ਰਹਿਬਰ ਫਾਊਡੇਸ਼ਨ ਵੱਲੋ 2023 ਦੌਰਾਨ 25 ਮੈਡੀਕਲ ਕੈਂਪ ਵੱਖ ਵੱਖ ਪਿੰਡਾ ਵਿੱਚ ਲਗਾਏ ਗਏ ਅਤੇ ਮਰੀਜਾਂ ਨੂੰ ਦਵਾਈਆ ਦੇਣ ਦੇ ਨਾਲ ਨਾਲ ਮਰੀਜਾਂ ਦਾ ਰਹਿੰਦਾ ਟ੍ਰੀਟਮੈਟ ਰਹਿਬਰ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਦੋਰਾਨ ਡਾ. ਨਰੇਸ਼ ਚੰਦ, ਡਾ. ਵੀਰਪ੍ਰਤਾਪ, ਡਾ. ਸੁਮੰਤ ਰਾਏ ਜੀ ਨੇ ਮਰੀਜਾ ਨੂੰ ਮੈਡੀਕਲ ਕੈਂਪ ਵਿੱਚ ਵੱਖ ਵੱਖ ਬਿਮਾਰੀਆ ਜਿਵੇ:- ਜੋੜਾ ਦਾ ਦਰਦ, ਪੁਰਾਣੀ ਖਾਂਸੀ ਪੇਟ ਦੀਆ ਬਿਮਾਰੀਆਂ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਾਰੇ ਅਤੇ ਰਹਿਬਰ ਹਸਪਤਾਲ ਅਤੇ ਰਹਿਬਰ ਫਾਊਡੇਸ਼ਨ ਵਿੱਚ ਚੱਲ ਰਹੇ ਨਰਸਿੰਗ, ਨੈਨੀ ਕੇਅਰ, ਏਅਰ ਹੋਸਟੋਸ ਅਤੇ ਹਸਪਤਾਲ ਨਾਲ ਸਬੰਧਤ ਚੱਲ ਰਹੇ ਕੋਰਸਾਂ ਬਾਰੇ ਦੱਸਿਆ ਗਿਆਂ। ਇਹ ਕੈਂਪ ਰਹਿਬਰ ਫਾਊਡੇਸ਼ਨ ਦੇ ਐਸਟ ਮੈਨੇਜਰ ਸ੍ਰੀ ਨਛੱਤਰ ਸਿੰਘ ਅਤੇ ਪਿੰਡ ਦੇ ਸਰਪੰਚ ਅਤੇ ਪਿੰਡ ਦੇ ਮੈਬਰਾਂ ਦੇ ਸਹਯੋਗ ਨਾਲ ਲਗਵਾਇਆ ਗਿਆ। ਇਸ ਫਰੀ ਮੈਡੀਕਲ ਕੈਂਪ ਨੂੰ ਦੇਖਦੇ ਹੋਏ ਪਿੰਡ ਦੇ ਲੋਕ ਅਤੇ ਪਿੰਡਾਂ ਦੇ ਜਿੰਮੇਵਾਰ ਬੰਦਿਆ ਵੱਲੋ ਰਹਿਬਰ ਫਾਊਡੇਸ਼ਨ ਦੇ ਚੈਅਰਮੈਨ ਡਾ. ਐਮ.ਐਸ ਖਾਨ ਅਤੇ ਅਜਿਹੇ ਨੇਕ ਕੰਮ ਕਰ ਰਹੇ ਖਾਨ ਹਸਪਤਾਲ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਅਜਿਹੇ ਨੇਕ ਕੰਮਾਂ ਲਈ ਸਹਿਯੋਗ ਲਈ ਆਸਵਾਸਨ ਦਿੱਤਾ ਜਿਸ ਦੀ ਸੱਭ ਵੱਲੋ ਪ੍ਰਸੰਸਾ ਕੀਤੀ ਗਈ॥