ਰਹਿਬਰ ਫਾਊਡੇਸ਼ਨ ਵਿਖੇ ਵਿਸ਼ਵ ਵਾਤਾਵਰਣ ਦਿਵਸ਼ ਮਨਾਇਆ
ਭਵਾਨੀਗੜ,05ਮਈ(ਯੁਵਰਾਜ ਹਸਨ)ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਰਹੇ ਰਹਿਬਰ ਫਾਊਂਡੇਸ਼ਨ ਭਵਾਨੀਗੜ੍ਹ ਵਿਖੇ ਵਿਸ਼ਵ ਵਾਤਾਵਰਣ ਦਿਵਸ਼ ਮਨਾਇਆ ਗਿਆ। ਰਹਿਬਰ ਫਾਉਡੇਸ਼ਨ ਦੇ ਚੇਅਰਮੈਨ ਡਾ. ਐਮ. ਐਸ ਖਾਨ ਜੀ ਨੇ ਇਸ ਵਿਸ਼ੇ ਬਾਰੇ ਜਾਣਕਾਰੀ ਸਾਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮਨੁੱਖੀ ਜੀਵਨ ਦੇ ਜਿਉਦਾ ਰਹਿਣ ਲਈ ਇੱਕ ਸਹੀ ਵਾਤਾਵਰਣ ਦਾ ਹੋਣਾ ਬਹੁਤ ਜਰੂਰੀ ਹੈ ਪਰ ਅੱਜ ਦਾ ਮਨੁੱਖ ਆਪਣੀਆ ਨਿੱਯੀ ਲੋੜਾ ਨੂੰ ਪੂਰਾ ਕਰਨ ਲਈ ਕੁਦਰਤੀ ਸਾਧਨਾ ਦੀ ਦੁਰਵਰਤੋ ਕਰ ਰਿਹਾ ਹੈ ਉਹਨਾ ਕਿਹਾ ਕਿ ਅਸੀ ਸਾਰੇ ਮਿੱਟੀ ਅਤੇ ਪਲਾਸਟਿਕ ਪ੍ਰਦੂਸਣ ਨੂੰ ਦਿਨੋ ਦਿਨ ਵਧਾ ਰਹੇ ਹਾਂ ਜਿਸ ਨਾਲ ਬਹੁਤ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆ ਹਨ ਅਤੇ ਸਾਡਾ ਈਕੋ ਸਿਸਟਮ ਵੀ ਨਸ਼ਟ ਹੋ ਰਿਹਾ ਹੈ ਅਤੇ ਉਹਨਾ ਇਸ ਦੀ ਰੋਕਥਾਮ ਦੇ ਲਈ ਉਪਾਏ ਵੀ ਦੱਸੇ ਕਿ ਸਾਨੂੰ ਪਲਾਸਟਿਕ ਤੋਂ ਬਣੇ ਲਿਫਾਫਿਆਂ ਦੀ ਜਗ੍ਹਾ ਜੂਤ ਜਾ ਕਾਗਜ ਦੇ ਬਣੇ ਲਿਫਾਫਿਆ ਦੀ ਵਰਤੋ ਕਰਨੀ ਚਾਹੀਦੀ ਹੈ ਤਾ ਜੋ ਪਲਾਸਟਿਕ ਪ੍ਰਦੂਸਣ ਨੂੰ ਘੱਟ ਕੀਤਾ ਜਾ ਸਕੇ ਅਤੇ ਬੱਚਿਆ ਨੂੰ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋ ਵੱਧ ਦਰੱਖਤ ਲਗਾਉਣ ਅਤੇ ਕੁਦਰਤੀ ਸਾਧਨਾ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਕਿਹਾ। ਇਸ ਦੋਰਾਨ ਵਿੱਦਿਆਥੀਆਂ ਦੁਆਰਾ ਵੱਖ ਵੱਖ ਗਤੀਵਿਧੀਆ ਕਰਵਾਈਆ ਗਈਆ ਜਿਵੇ ਕਿ ਪੋਸਟਰ ਮੇਕਿੰਗ, ਭਾਸ਼ਣ ਮੁਕਾਬਲੇ ਆਦਿ ਕਰਵਾਏ ਗਏ ਅਤੇ ਰਹਿਬਰ ਕਾਲਜ ਅਤੇ ਵਿਦਿਆਰਥੀਆ ਵੱਲੋਂ ਬਹੁਤ ਸਾਰੇ ਦਰੱਖਤ ਵੀ ਲਗਾਏ ਗਏ । ਇਸ ਮੌਕੇ ਪ੍ਰਿੰਸੀਪਲ ਡਾ. ਸਿਰਾਜੁਨਬੀ ਜਾਫਰੀ, ਰਮਨਦੀਪ ਕੌਰ, ਸੁਜੈਨ ਸਿਰਕਾਰ, ਨਰਸਿੰਗ, ਬੀ.ਐਡ ਅਤੇ ਨਾਨ ਟਚਿੰਗ ਸਟਾਫ ਅਤੇ ਵਿਦਿਆਰਥੀ ਸ਼ਾਮਿਲ ਸਨ