ਕਬੱਡੀ ਖੇਡ ਚ ਨਿਊਜ਼ੀਲੈਡ ਖੇਡ ਕੇ ਆਏ ਖਿਡਾਰੀਆ ਦਾ ਕੀਤਾ ਸਨਮਾਨ
ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਦੀ ਮੁੱਖ ਖੇਡ ਕਬੱਡੀ ਚ ਪਿੰਡ ਘਰਾਚੋ ਦੇ ਨੋਜਵਾਨ ਨੇ ਮਾਰੀਆਂ ਮੱਲਾ ਨਿਊਜ਼ੀਲੈਡ ਚ ਖੇਡ ਕੇ ਪਰਤਣ ਤੇ ਪਿੰਡ ਵਾਸਿਆ ਨੇ ਕੀਤਾ ਨਿੱਘਾ ਸਵਾਗਤ ਕੀਤਾ । ਇਸ ਮੋਕੇ ਜਾਣਕਾਰੀ ਦਿੰਦੀਆ ਡਾ. ਭੀਮ ਰਾਓ ਅੰਬੇਦਕਰ ਨੋਜਵਾਨ ਸਭਾ ਦੇ ਮੈਬਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਈ ਸੋਮੇ ਘਰਾਚੋਂ ਦਾ ਭਤੀਜਾ ਤੇ ਘਰਾਚੋਂ ਪਿੰਡ ਦਾ ਮਾਣ ਸੈਂਟੀ ਘਰਾਚੋਂ ਦੇ ਵੱਲੋ ਜਿੱਥੇ ਪੰਜਾਬ ਭਰ ਚ ਕੱਬਡੀ ਦੀ ਖੇਡ ਚ ਇੱਕ ਵੱਖਰਾ ਨਾਮ ਕਾਇਮ ਕੀਤਾ ਹੈ ਉੱਥੇ ਹੀ ਸੈਂਟੀ ਘਰਾਚੋ ਵੱਲੋ ਨਿਊਜ਼ੀਲੈਂਡ ਚ ਹੋਈਆ ਖੇਡਾਂ ਚ ਵੀ ਮੱਲਾਂ ਮਾਰ ਕੇ ਪਿੰਡ ਦਾ ਨਾ ਰੋਸ਼ਣ ਕੀਤਾ ਹੈ ਅਤੇ ਨਿਊਜੀਲੈਡ ਚ ਖੇਡ ਕੇ ਆਉਣ ਤੋ ਬਾਅਦ ਪਿੰਡ ਪਰਤਣ ਤੇ ਪਿੰਡ ਵਾਸੀਆ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਅਤੇ ਡਾ ਭੀਮ ਰਾਓ ਅੰਬੇਦਕਰ ਨੋਜਵਾਨ ਸਭਾ ਵੱਲੋ ਸਨਮਾਨ ਕੀਤਾ ਅਤੇ ਇਸ ਦੇ ਨਾਲ ਹੀ ਕੁਲਜੀਤ ਘਰਾਚੋਂ ਦਾ ਵੀ ਸਨਮਾਨ ਕੀਤਾ ਗਿਆ ਉਹ ਵੀ ਪਿਛਲੇ ਦਿਨੀਂ ਨਿਊਜ਼ੀਲੈਂਡ ਖੇਡ ਕੇ ਆਇਆ ਹੈ ਅਤੇ ਉਹਨਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਕਿਹਾ ਕਿ ਪਰਮਾਤਮਾ ਦੋਵੇਂ ਭਰਾਵਾਂ ਨੂੰ ਚੜਦੀਕਲਾ ਵਿੱਚ ਰੱਖਣਾ ਅਤੇ ਦੋਨੋ ਏਸੇ ਤਰਾਂ ਮਾਂ ਖੇਡ ਕਬੱਡੀ ਵਿੱਚ ਦੋਵਾਂ ਨੂੰ ਖ਼ੂਬ ਤਰੱਕੀ ਮਿਲੇ।