ਸਾਵਿਤਰੀ ਬਾਈ ਫੂਲੇ ਅਤੇ ਬੇਬਾ ਭੀਮ ਰਾਓ ਅੰਬਦਕਰ ਸਿੱਖਿਆ ਭਲਾਈ ਟਰੱਸਟ ਧੂਰੀ ਵੱਲੋ ਸਿਖਲਾਈ ਸੈਟਰ ਦੀ ਕੀਤੀ ਸ਼ੁਰੂਆਤ
ਧੂਰੀ ( ਨਾਹਰ ਸਿੰਘ) ਅੱਜ ਹਰਚੰਦਪੂਰਾ ਤਹਿਸੀਲ ਧੂਰੀ ਵਿਖੇ ਸਾਵਿਤਰੀ ਬਾਈ ਫੂਲੇ ਅਤੇ ਬਾਬਾ ਭੀਮ ਰਾਓ ਅੰਬਦਕਰ ਸਿੱਖਿਆ ਭਲਾਈ ਟਰੱਸਟ ਧੂਰੀ ਵੱਲੋ ਗਰੀਬ ਅਤੇ ਲੋੜਵੰਦ ਲੜਕੀਆਂ ਲਈ ਸਿਖਲਾਈ ਸੈਟਰ ਦਾ ਉਧਘਾਟਨ ਕੀਤਾ ਗਿਆ। ਇਸ ਮੋਕੇ ਹਰਿੰਦਰ ਸਿੰਘ ਸੂਬਾ ਪ੍ਰਧਾਨ ਧੂਰੀ ਵੱਲੋ ਪਹੁੰਚ ਕੇ ਇਸ ਨਵੇ ਕੰਮ ਦੀ ਸ਼ੁਰੂਆਤ ਲਈ ਉਧਘਾਟਨ ਕੀਤਾ ਗਿਆ ਅਤੇ ਉਹਨਾ ਇਹ ਵੀ ਕਿਹਾ ਕਿ ਜਿੱਥੇ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਤਾ ਉਥੇ ਹੀ ਬਹੁਤ ਅਜਿਹੇ ਪਰਿਵਾਰ ਵੀ ਹਨ ਜੋ ਆਪਣੀਆ ਲੜਕੀਆ ਨੂੰ ਜਿਆਦਾ ਨਹੀ ਪੜਾ ਸਕਦੇ ਅਤੇ ਲੜਕੀਆ ਹੀ ਸਾਡੇ ਆਉਣ ਵਾਲੇ ਸਮੇਂ ਦਾ ਭਵਿੱਖ ਹਨ ਅਤੇ ਇਸ ਲਈ ਉਹਨਾ ਵੱਲੋ ਸਿਖਾਈ ਸੈਟਰ ਅਤੇ ਹੋਰ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ ਤਾ ਜੋ ਹਰ ਇੱਕ ਪਰਿਵਾਰ ਕੰਮ ਤੋ ਵਾਝਾ ਨਾ ਹੋ ਸਕੇ ਅਤੇ ਆਪਣੇ ਹੱਥੀ ਸਿੱਖ ਕੇ ਆਪਣੇ ਹੱਥੀ ਕਿਰਤ ਕਰਕੇ ਕਮਾ ਕੇ ਆਪਣਾ ਪਰਿਵਾਰ ਚਲਾ ਸਕੇ ਅਤੇ ਉਹਨਾ ਇਸ ਮੋਕੇ ਇਕੱਠੇ ਹੋਏ ਸਮੂਹ ਪਿੰਡ ਵਾਸੀ ਅਤੇ ਪੰਚਾਇਤ ਨੂੰ ਵੱਧ ਤੋ ਵੱਧ ਇਸ ਕੰਮ ਨਾਲ ਜੁੜਣ ਲਈ ਵੀ ਅਪੀਲ ਕੀਤੀ। ਇਸ ਮੌਕੇ ਕਲੱਬ ਮੈਬਰ ਅਤੇ ਸਮੂਹ ਨਗਰ ਪੰਚਾਇਤ ਦੇ ਨਾਲ ਪਿੰਡ ਵਾਸੀ ਵੀ ਮੋਜੂਦ ਸਨ।