ਗੋਲਡ ਮੈਡਲ ਜਿੱਤਕੇ ਪਰਤਿਆ ਦਪਿੰਦਰ ਸਿੰਘ.ਭਵਾਨੀਗੜ ਚ ਭਰਵਾ ਸੁਆਗਤ
ਭਵਾਨੀਗੜ੍ਹ, 3 ਜੁਲਾਈ (ਯੁਵਰਾਜ ਹਸਨ) ਪਾਵਰ ਲਿਫਟਿੰਗ ਯੂਰਪੀਅਨ ਚੈਂਪੀਅਨਸ਼ਿਪ ਕਿਰਗਿਜ਼ਸਤਾਨ ਵਿਖੇ ਹੋਈ ਜਿ ਵਿੱਚ ਦੁਨੀਆਂ ਦੇ 18 ਦੇਸ਼ਾਂ ਦੇ ਕਰੀਬ 1500 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਇੰਡੀਆ ਵੱਲੋਂ ਖੇਡਦੇ ਹੋਏ ਦਪਿੰਦਰ ਸਿੰਘ ਨੇ 82.5 ਕਿਲੋ ਵਰਗ ਭਾਰ ਵਿੱਚ ਹਿੱਸਾ ਲਿਆ। ਦਪਿੰਦਰ ਸਿੰਘ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਕੈਟੀਗਰੀਆਂ ਵਿਚੋਂ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ ਜਿੱਤ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਦੇਸ਼ ਦਾ ਨਾਮ ਵੀ ਸੁਨਹਿਰੀ ਅੱਖਰਾਂ ਚ ਲਿਖਵਾਇਆ। ਮੈਡਲ ਜਿੱਤਣ ਉਪਰੰਤ ਭਵਾਨੀਗੜ੍ਹ ਪਹੁੰਚਣ ਤੇ ਦਪਿੰਦਰ ਦਾ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਗੋਲਡ ਮੈਡਲ ਜੇਤੂ ਦਪਿੰਦਰ ਸਿੰਘ ਨੇ ਕਿਹਾ ਕਿ ਉਹ ਅਕਤੂਬਰ 'ਚ ਇੰਗਲੈਂਡ ਵਿਖੇ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਆਪਣੀ ਜਿੱਤ ਦਾ ਸਿਹਰਾ ਆਪਣੇ ਕੋਚ ਕਰਮਜੀਤ ਸਿੰਘ ਕਰਮਾ ਭਾਜੀ ਪਟਿਆਲਾ ਨੂੰ ਦਿੰਦਿਆਂ ਦਪਿੰਦਰ ਨੇ ਕਿਹਾ ਉਨ੍ਹਾਂ ਦੁਆਰਾ ਕਰਵਾਈ ਮਿਹਨਤ ਸਦਕਾ ਹੀ ਉਹ ਇਹ ਮੁਕਾਮ ਹਾਸਲ ਕਰ ਸਕਿਆ ਹੈ।