ਕੰਨਿਆਂ ਸਕੂਲ ਭਵਾਨੀਗੜ੍ਹ ਵਿਖੇ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਮਰ ਕੈਂਪ ਲਗਾਇਆ ਗਿਆ
ਭਵਾਨੀਗੜ (ਗੁਰਵਿੰਦਰ ਸਿੰਘ) ਪਿਛਲੇ ਦਿਨੀਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸੰਜੀਵ ਕੁਮਾਰ ਜੀ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਵਿਖੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਰਸਮੀ ਤੌਰ ਤੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਜੀ ਵੱਲੋਂ ਕੀਤਾ ਗਿਆ। ਉਦਘਾਟਨੀ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਇਸ ਸਮਰ ਕੈਂਪ ਨਾਲ ਬੱਚਿਆਂ ਵਿੱਚ ਸਰਵ -ਪੱਖੀ ਵਿਕਾਸ ਹੋਵੇਗਾ। ਪੰਜਾਬ ਸਰਕਾਰ ਵੱਲੋਂ ਭੇਜੇ ਗਏ ਪਾਠ -ਕ੍ਮ ਅਨੁਸਾਰ ਬੱਚਿਆਂ ਨੂੰ ਰੋਜ਼ਾਨਾ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ। ਕੈਂਪ ਦੇ ਅੱਜ ਤੀਸਰੇ ਦਿਨ ਨਾਲ ਸਬੰਧਤ ਵੱਖ ਵੱਖ ਵਿਸ਼ਿਆਂ ਦੀਆਂ ਕਿਰਿਆਵਾਂ ਕਰਵਾਈਆਂ ਗਈਆਂ। ਇਸ ਮੌਕੇ ਹਰਵਿੰਦਰਪਾਲ ਲੈਕਚਰਾਰ ਫਿਜਿਕਸ ਨੇ ਦੱਸਿਆ ਕਿ ਇਹ ਕੈਂਪ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ 3 ਜੁਲਾਈ ਤੋਂ 15 ਜੁਲਾਈ ਤੱਕ ਲਗਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦੀ ਬਹੁਤ ਵਧੀਆ ਪਹਿਲ-ਕਦਮੀ ਹੈ। ਇਸ ਮੌਕੇ ਕੈਂਪ ਨੋਡਲ ਅਫ਼ਸਰ ਕੁਸਮ ਗਰਗ, ਕੁਆਰਡੀਨੇਟਰ ਕਮਲਜੀਤ ਕੌਰ ਅਤੇ ਸੁਖਦੀਪ ਕੌਰ, ਮੀਡੀਆ ਇੰਚਾਰਜ ਰਸ਼ਮੀ ਤੋਂ ਬਿਨਾਂ ਦੀਪਿੰਦਰ ਕੌਰ, ਗੀਤਾ ਰਾਣੀ, ਜਗਵਿੰਦਰ ਕੌਰ,ਪ੍ਰਭਜੋਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।