ਹੈਰੀਟੇਜ ਪਬਲਿਕ ਸਕੂਲ ’ਚ ਅਧਿਆਪਕਾਂ ਲਈ ਵਿਸ਼ੇਸ ਸੈਮੀਨਾਰ ਦਾ ਆਯੋਜਨ
ਭਵਾਨੀਗੜ੍ਹ, 6 ਜੁਲਾਈ (ਗੁਰਵਿੰਦਰ ਸਿੰਘ) : ਹੈਰੀਟੇਜ ਪਬਲਿਕ ਸਕੂਲ ਅਧਿਆਪਕਾਂ ਤੇ ਸਕੂਲ ਦੀ ਤਰੱਕੀ ਲਈ ਕੋਈ ਕਸਰ ਬਾਕੀ ਨਹੀਂ ਛੱਡਦੇ। ਕਿਉਂਕਿ ਅਧਿਆਪਕ ਕਿਸੇ ਵੀ ਸਕੂਲ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਵਿਦਿਆਰਥੀਆਂ ਦੇ ਭਵਿੱਖ ਦੇ ਨਿਰਮਾਤਾ ਹੁੰਦੇ ਹਨ, ਇਸ ਲਈ 5 ਜੁਲਾਈ ਨੂੰ ਸਕੂਲ ਦੇ ਆਡੀਟੋਰੀਅਮ ਵਿੱਚ ਅਧਿਆਪਕਾਂ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ। ਇਸ ਸੈਮੀਨਾਰ ਦਾ ਸੰਚਾਲਨ ਸ੍ਰੀਮਤੀ ਭਵਦੀਪ ਕੋਹਲੀ ਨੇ ਕੀਤਾ। ਉਹ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਮਾਣਿਤ ਜੀਵਨ-ਸ਼ੈਲੀ ਦੇ ਕੋਚ ਹਨ। ਇਹ ਸੈਮੀਨਾਰ ਕਮਿਊਨੀਕੇਸ਼ਨ ਸਕਿੱਲ,ਆਰਟ ਇੰਟੀਗ੍ਰੇਸ਼ਨ ਅਤੇ ਚੰਗੀ ਜੀਵਨ-ਸ਼ੈਲੀ ਅਧਾਰਿਤ ਸੀ ਤਾਂ ਜੋ ਅਧਿਆਪਕ ਵਿਦਿਆਰਥੀਆਂ ਦੇ ਰੋਲ ਮਾਡਲ ਬਣ ਸਕਣ ਜਿਨ੍ਹਾਂ ਤੋਂ ਵਿਦਿਆਰਥੀ ਸਿੱਖਣਾ ਪਸੰਦ ਕਰਨ। ਸੈਮੀਨਾਰ ਵਿੱਚ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਤੇ ਸਮੂਹ ਅਧਿਆਪਕ ਨੇ ਭਾਗ ਲਿਆ। ਭਵਦੀਪ ਕੋਹਲੀ ਨੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਅਧਿਆਪਕ ਆਪਣੀ ਗੱਲਬਾਤ ਕਰਨ ਦੇ ਢੰਗ ਵਿਚ ਸੁਧਾਰ ਲਿਆ ਕੇ ਬੱਚਿਆਂ ਨੂੰ ਆਪਣੇ ਵਿਸ਼ੇ ਬਾਰੇ ਸਹੀ ਜਾਣਕਾਰੀ ਦੇ ਸਕਦਾ ਹੈ ਅਤੇ ਬੱਚਿਆਂ ਦੀ ਆਪਣੇ ਵਿਸੇ ਵਿਚ ਰੁਚੀ ਪੈਦਾ ਕਰ ਸਕਦਾ ਹੈ। ਬੱਚਿਆਂ ਦੇ ਹਾਵ-ਭਾਵ ਰਾਹੀਂ ਉਨ੍ਹਾਂ ਦੇ ਦਿਲ ਦੀ ਗੱਲ ਸਮਝ ਸਕਦੇ ਹੈ। ਇਸ ਸੈਮੀਨਾਰ ਵਿਚ ਮੈਡਮ ਕੋਹਲੀ ਨੇ ਅਧਿਆਪਕਾਂ ਤੋਂ ਵੱਖ- ਵੱਖ ਗਤੀਵਿਧੀਆਂ ਕਰਵਾਈਆਂ। ਇਹਨਾਂ ਗਤੀਵਿਧੀਆਂ ਦੁਆਰਾ ਅਧਿਆਪਕਾਂ ਨੇ ਬਹੁਤ ਕੁਝ ਸਿੱਖਿਆ ਅਤੇ ਅਨੰਦ ਮਾਣਿਆ। ਉਸ ਤੋਂ ਬਾਅਦ ਅਧਿਆਪਕਾਂ ਨੇ ਮੈਡਮ ਕੋਹਲੀ ਤੋਂ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਨੇ ਵਧੀਆ ਢੰਗ ਨਾਲ ਉੱਤਰ ਦੇ ਕੇ ਅਧਿਆਪਕਾਂ ਨੂੰ ਸੰਤੁਸ਼ਟ ਕੀਤਾ। ਇਹ ਅਧਿਆਪਕਾਂ ਲਈ ਇੱਕ ਜਾਣਕਾਰੀ ਭਰਪੂਰ ਅਤੇ ਫਲਦਾਇਕ ਵਰਕਸ਼ਾਪ ਸੀ। ਅੰਤ ਵਿਚ ਸਕੂਲ ਪ੍ਰਿੰਸੀਪਲ ਸ੍ਰੀ ਯੋਗੇਸ਼ਵਰ ਸਿੰਘ ਬਟਿਆਲ ਨੇ ਮੈਡਮ ਕੋਹਲੀ ਦਾ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਸਨਮਾਨਿਤ ਚਿੰਨ੍ਹ ਵੀ ਭੇਟ ਕੀਤਾ।