ਜਿਲਾ ਸੰਗਰੂਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕੁਝ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣ ਦੇ ਦਿੱਤੇ ਆਦੇਸ਼: ਡੀ.ਸੀ ਜਤਿੰਦਰ ਜੋਰਾਵਾਲ
ਸੰਗਰੂਰ, 16 ਜੁਲਾਈ:(ਰਸ਼ਪਿੰਦਰ ਸਿੰਘ) ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜੋਰਵਾਲ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਤੋਂ ਪ੍ਰਾਪਤ ਪੱਤਰ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਹੜ੍ਹਾਂ ਕਾਰਨ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਦੇ ਕੁਝ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੀ ਰਿਪੋਰਟ ਤੋਂ ਬਾਅਦ ਜਾਰੀ ਕੀਤੇ ਗਏ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ (ਲੜਕੇ) ਬਾਦਲਗੜ੍ਹ, ਸ਼ੇਰਗੜ੍ਹ, ਭ.ਰ.ਮੂਨਕ, ਸਲੇਮਗੜ੍ਹ, ਸੁਰਜਨ ਭੈਣੀ, ਦੇਹਲਾ ਸੀਹਾਂ, ਬੱਲ੍ਹਰਾਂ, ਪਾਪੜਾ, ਗਨੋਟਾ, ਘਮੂਰਘਾਟ, ਫੂਲਦ, ਮਕਰੋੜ ਸਾਹਿਬ, ਮਨਿਆਣਾ, ਰਾਮਪੁਰ ਗੁੱਜਰਾਂ, ਕੁਦਨੀ, ਹਾਂਡਾ, ਬੰਗਾ, ਰਾਜਲਹੇੜੀ, ਡੂਡੀਆਂ, ਭਾਠੂਆਂ, ਹਮੀਰਗੜ੍ਹ, ਬੁਸ਼ਹਿਰਾ, ਨਵਾਂਗਾਓਂ, ਜੁਲਮਗੜ੍ਹ, ਬ.ਬ ਨਵਾਂ ਗਾਓ, ਹੋਤੀਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਛੁੱਟੀ ਰਹੇਗੀ।
ਇਸ ਤੋਂ ਇਲਾਵਾ ਸ਼ਾਹਪੁਰ ਥੇੜੀ, ਸਲੇਮਗੜ੍ਹ, ਕੁਦਨੀ, ਦੇਹਲਾਂ ਸੀਹਾਂ ਤੇ ਮੰਡਵੀ ਦੇ ਸਰਕਾਰੀ ਮਿਡਲ ਸਕੂਲਾਂ ਵਿੱਚ ਛੁੱਟੀ ਰਹੇਗੀ।
ਇਸ ਤੋਂ ਇਲਾਵਾ ਬਨਾਰਸੀ, ਹਮੀਰਗੜ੍ਹ, ਬੁਸ਼ਹਿਰਾ, ਚੂੜਲ ਕਲਾਂ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਛੁੱਟੀ ਰਹੇਗੀ।
ਇਸ ਦੇ ਨਾਲ ਹੀ ਮੰਡਵੀ, ਮੂਨਕ (ਲੜਕੇ) ਤੇ (ਲੜਕੀਆਂ), ਮਨਿਆਣਾ ਤੇ ਰਾਮਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਛੁੱਟੀ ਰਹੇਗੀ।