ਪਟਵਾਰੀ ਯੂਨੀਅਨ ਪ੍ਰਧਾਨ ਭਵਾਨੀਗੜ ਮੈਡਮ ਭੂਪਿੰਦਰ ਕੋਰ ਵੱਲੋ ਹੜ ਪ੍ਰਭਾਵਿਤ ਇਲਾਕਿਆਂ ਚ ਪਸ਼ੂਆ ਲਈ ਹਰੇ-ਚਾਰੇ ਦੀ ਗੱਡੀ ਭੇਜੀ
ਭਵਾਨੀਗੜ (ਗੁਰਵਿੰਦਰ ਸਿੰਘ) ਲਗਾਤਾਰ ਪੰਜਾਬ ਭਰ ਦੇ ਵਿੱਚ ਜਿੱਥੇ ਹੜ ਕਾਰਨ ਹਾਲਾਤ ਗੰਭੀਰ ਬਣੇ ਪਏ ਹਨ ਅਤੇ ਪਿੰਡਾਂ ਦੇ ਵਿੱਚ ਪਾਣੀ ਦਾ ਸਥਲ ਪੱਧਰ ਵੱਧਣ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਸ ਤੋ ਬਾਅਦ ਸਮੂਹ ਪੰਜਾਬ ਦੇ ਲੋਕਾਂ ਵੱਲੋ ਵੱਖ-ਵੱਖ ਤਰੀਕੇ ਨਾਲ ਲੋਕਾਂ ਦੀ ਮੱਦਦ ਲਈ ਸਹਾਇਤਾ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆ ਅੱਜ ਭਵਾਨੀਗੜ ਦੇ ਪਟਵਾਰੀ ਯੂਨੀਅਨ ਦੇ ਪ੍ਰਧਾਨ ਮੈਡਮ ਭੂਪਿੰਦਰ ਕੋਰ ਵੱਲੋ ਸਮੂਹ ਆਪਣੀ ਟੀਮ ਅਤੇ ਪਰਿਵਾਰ ਦੇ ਸਹਿਯੋਗ ਨਾਲ ਅੱਜ ਵੱਖ-ਵੱਖ ਥਾਵਾਂ ਤੇ ਆਏ ਹੱੜ ਦੌਰਾਨ ਪਿੰਡਾਂ ਚ ਜਿੱਥੇ ਪਸ਼ੂਆ ਲਈ ਹਰੇ-ਚਾਰੇ ਦੀ ਬਹੁਤ ਵੱਡੀ ਦਿੱਕਤ ਆ ਰਹੀ ਹੈ ਉਹਨਾ ਲੋੜਵੰਦ ਪਰਿਵਾਰਾਂ ਲਈ ਅੱਜ ਹਰੇ-ਚਾਰੇ ਦੀ ਟਰਾਲੀ ਪਿੰਡਾਂ ਲਈ ਰਵਾਨਾ ਕੀਤੀ ਅਤੇ ਉਹਨਾ ਕਿਹਾ ਕਿ ਪੰਜਾਬੀ ਹੀ ਹਰ ਸਮੇਂ ਪੰਜਾਬੀਆ ਦਾ ਸਾਥ ਦਿੰਦਾ ਹੈ। ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਲੋਕਾਂ ਦੀ ਮੱਦਦ ਕਰ ਰਹੀ ਹੈ। ਉਥੇ ਹੀ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਇਸ ਮੁਸ਼ਕਿਲ ਸਮੇਂ ਪੰਜਾਬੀਆ ਦਾ ਸਾਥ ਦੱਈਏ ਅਤੇ ਉਹਨਾ ਕਿਹਾ ਕਿ ਜੇਕਰ ਉਹਨਾ ਵੀ ਕਿੱਥੇ ਵੀ ਲੱਗਿਆ ਕਿ ਕਿਸੇ ਪਿੰਡ ਚ ਕਿਸੇ ਚੀਜ ਦੀ ਜਰੂਰਤ ਹੈ ਤਾ ਉਹਨਾ ਦੀ ਟੀਮ ਜਰੂਰ ਉਸ ਪਿੰਡ ਵਾਸੀਆ ਦੀ ਮੱਦਦ ਕਰਵਾਉਣ ਦੀ ਕੋਸ਼ਿਸ਼ ਕਰੇਗੀ।