ਐਨ ਸੀ ਸੀ ਕੈਂਪ ਚ ਆਦਰਸ਼ ਸਕੂਲ ਬਾਲਦ ਖੁਰਦ ਦੇ ਵਿਦਿਆਰਥੀਆ ਨੇ ਲਿਆ ਭਾਗ
ਭਵਾਨੀਗੜ (ਯੁਵਰਾਜ ਹਸਨ) 14 ਪੰਜਾਬ ਬਟਾਲੀਅਨ ਐਨ ਸੀ ਸੀ ਨਾਭਾ ਅਧੀਨ ਡਾ. ਬੀ. ਆਰ ਅੰਬੇਦਕਰ ਸਰਕਾਰੀ ਕਾਲਜ ਰੋਸ਼ਨਵਾਲਾ (ਭਵਾਨੀਗੜ੍ਹ) ਵਿਖੇ ਚੱਲ ਰਹੇ 10 ਰੋਜਾ ਸਲਾਨਾ NCC ਦਾ ਟ੍ਰੇਨਿੰਗ ਕੈਂਪ -71 (ਏ. ਟੀ. ਸੀ 71) ਦੀ ਅਗਵਾਈ ਕੈਂਪ ਕਮਾਡੈਂਟ ਕਰਨਲ ਅਰਵਿੰਦ ਸੂਦ ਅਤੇ ਡਿਪਟੀ ਕੈਂਪ ਕਮਾਡੈਂਟ ਕਰਨਲ ਹਰਬਿੰਦ ਪਰਮਾਰ ਦੀ ਅਗਵਾਈ ਚ ਲੱਗੇ ਟਰੇਨਿੰਗ ਕੈਪ ਵਿਚ ਆਦਰਸ ਸਕੂਲ ਬਾਲਦ ਖੁਰਦ ਦੇ ਵਿਦਿਆਰਥੀਆ ਨੇ ਭਾਗ ਲਿਆ। ਜਿਸ ਵਿਚ ਵਿਦਿਆਰਥੀਆ ਨੂੰ ਦੇਸ਼ ਸੇਵਾ ਤੋ ਇਲਾਵਾ ਸਰੀਰਕ ਫਿੱਟਨੈਸ ਅਤੇ ਖੇਡਾ ਲਈ ਪ੍ਰੇਰਤ ਕੀਤਾ ਗਿਆ । ਕੈਂਪ ਦੇ ਚੋਥੇ ਦਿਨ ਦੀ ਉਲੀਕੀ ਯੋਜਨਾ ਅਧੀਨ ਵਿਦਿਆਰਥੀਆ ਨੂੰ ਜਿਥੇ ਸਰੀਰਕ ਫਿੱਟਨੈਸ ਅਤੇ ਜਾਬਤੇ ਚ ਰਹਿਣ ਲਈ ਵਿਸੇਸ ਜਾਣਕਾਰੀ ਦਿੱਤੀ ਗਈ ਓੁਥੇ ਹੀ ਸਮਾਜ ਅਤੇ ਆਲਾ ਦੁਆਲਾ .ਸਾਫ ਸਫਾਈ ਅਤੇ ਪ੍ਰੇਡ ਸਬੰਧੀ ਜਾਣਕਾਰੀ ਸਾਝੀ ਕੀਤੀ ਗਈ। ਜਿਸ ਵਿਚ ਆਦਰਸ਼ ਸਕੂਲ ਬਾਲਦ ਖੁਰਦ ਦੇ ਐ. ਐਨ. ਓ. ਸਲੀਮ ਮੁਹੰਮਦ ਨੇ ਐਨ ਸੀ ਸੀ ਕੈਡੇਟਸ ਨੂੰ ਐਨ. ਸੀ. ਸੀ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ ਅਤੇ ਸ਼ਾਮ ਨੂੰ ਕੰਪਨੀ ਮੁਤਾਬਕ ਵਾਲੀਬਾਲ ਅਤੇ ਰੱਸਾਕਸ਼ੀ ਦੀਆ ਖੇਡਾਂ ਦੇ ਮੁਕਾਬਲੇ ਕਰਵਾਏ। ਕੈਂਪ ਵਿੱਚ ਮੌਜੂਦ ਐਸ ਓ ਮੇਜਰ ਸਿੰਘ, ਐ .ਐਨ. ਓ ਗੁਰਜੀਤ ਸਿੰਘ, ਐ. ਐਨ.ਓ ਰਾਮਜੀਤ ਸਿੰਘ ਵੀ ਮੌਜੂਦ ਸਨ।