ਗਲੋਬਲ ਰੂਟਜ ਵਿਖੇ ਤੀਆ ਦਾ ਤਿਓੁਹਾਰ ਮਨਾਇਆ
ਭਵਾਨੀਗੜ੍ਹ, 17 ਅਗਸਤ (ਗੁਰਵਿੰਦਰ ਸਿੰਘ ਰੋਮੀ)ਅੱਜ ਇੱਥੇ ਗਲੋਬਲ ਰੂਟਜ ਇੰਸਟੀਚਿਊਟ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਇੰਸਟੀਚਿਊਟ ਦੀਆਂ ਲੜਕੀਆਂ ਵੱਲੋਂ ਗਿੱਧਾ, ਬੋਲੀਆਂ ਅਤੇ ਵੱਖ ਵੱਖ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਲੜਕੀਆਂ ਨੇ ਦੱਸਿਆ ਕਿ ਅਕੈਡਮਿਕ ਪੜਾਈ ਦੇ ਨਾਲ ਨਾਲ ਤੀਆਂ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹਾਸਲ ਹੋਈ।ਇਸ ਮੌਕੇ ਇੰਸਟੀਚਿਊਟ ਦੇ ਐਮਡੀ ਤੇਜਿੰਦਰ ਕੌਰ ਗਰੇਵਾਲ , ਇਕਬਾਲ ਸਿੰਘ ਗਰੇਵਾਲ ਅਤੇ ਕੌਂਸਲਰ ਵੀਰ ਇੰਦਰ ਕੌਰ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਪੰਜਾਬੀ ਵਿਰਸ਼ੇ ਦਾ ਅਹਿਮ ਹਿੱਸਾ ਹੈ,ਜਿਸ ਕਰਕੇ ਉਨ੍ਹਾਂ ਵੱਲੋਂ ਨਵੀਂ ਪੀੜ੍ਹੀ ਨੂੰ ਆਪਣੇ ਵਿਰਸ਼ੇ ਨਾਲ ਜੋੜਨ ਦੇ ਮਕ਼ਸਦ ਨਾਲ ਇਹ ਯਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ ਨਵੀਂ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਕੰਮ ਕਰਦਿਆਂ ਸਮੇਂ ਵੀ ਆਪਣੀ ਧਰਤੀ ਨਾਲ ਜੋੜਕੇ ਰੱਖਦਾ ਹੈ।