ਰਹਿਬਰ ਕਾਲਜ ਭਵਾਨੀਗੜ ਵਿਖੇ ਵਿਸ਼ਵ ਹੈਲਥ ਦਿਵਸ ਮਨਾਇਆ
ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਥਾਨਕ ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ, ਭਵਾਨੀਗੜ ਵਿਖੇ ਵਿਸ਼ਵ ਹੈਲਥ ਦਿਵਸ ਮਨਾਇਆ ਗਿਆ ਇਹ ਪ੍ਰੋਗਰਾਮ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐੱਮ. ਐੱਸ ਖਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨਾਂ ਨੇ ਮੈਂਟਲ ਹੈਲਥ ਦੇ ਹੋਣ ਦੇ ਕਾਰਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਉਪਚਾਰ ਸੰਬੰਧੀ ਭਾਸ਼ਣ ਦਿੱਤਾ। ਇਸ ਤੋਂ ਇਲਾਵਾ ਮੈਂਟਲ ਹੈਲਥ ਬਾਰੇ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਕੀਤੇ ਗਏ। ਜਿਸ ਵਿਚ ਡਾ. ਸਈਅਦ ਅਹਿਮਦ ਨੇ ਵਿਦਿਆਰਥੀਆਂ ਨੂੰ ਮੈਂਟਲ ਬਾਰੇ ਅਵੈਅਰ ਕੀਤਾ। ਪ੍ਰੋਗਰਾਮ ਦੇ ਅੰਤ ਤੇ ਸੰਸਥਾ ਦੇ ਚੇਅਰਮੈਨ ਡਾ. ਐੱਮ. ਐੱਸ ਖਾਨ ਨੇ ਸੰਦੇਸ਼ ਦਿੱਤਾ ਕਿ ਸਾਨੂੰ ਸਰੀਰਿਕ ਫਿਟਨੈਸ ਦੇ ਨਾਲ- ਨਾਲ ਮਾਨਸਿਕ ਫਿਟਨੈਸ ਤੇ ਵੀ ਉਨਾਂ ਹੀ ਧਿਆਨ ਦੇਣ ਚਾਹੀਦਾ ਹੈ ਤਾਂ ਹੀ ਅਸੀ ਜਿੰਦਗੀ ਚ ਅੱਗੇ ਵਧ ਸਕਦੇ ਹਾਂ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ, ਡਾ ਨਰੇਸ਼ ਚੰਦਰ, ਜਸ਼ਨਪਾਲ ਕੌਰ, ਪਵਨਦੀਪ ਕੌਰ, ਅਸਗਰ ਅਲੀ, ਡਾ.ਉਜਮਾ, ਡਾਂ. ਸਦਫ, ਗੁਰਵਿੰਦਰ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀ ਸਾਮਿਲ ਸਨ।