ਕੁਲਤਾਰ ਸੰਧਵਾ ਦੀ ਸ਼ਬਦਾਵਲੀ ਨਿੰਦਣਯੋਗ : ਗੁਰਤੇਜ ਝਨੇੜੀ
ਜੂੰਮੇਵਾਰੀ ਵਾਲੇ ਅੋਹਦਿਆ ਤੇ ਬੈਠੀਆ ਸਖਸੀਅਤਾ ਨੂੰ ਇਸ ਤਰਾ ਦੀ ਸ਼ਬਦਾਵਲੀ ਸੋਭਾ ਨਹੀ ਦਿੰਦੀ
ਭਵਾਨੀਗੜ (ਯੁਵਰਾਜ ਹਸਨ) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵੱਲੋ ਟਰੱਕ ਉਪਰੇਟਰਾਂ ਪ੍ਰਤੀ ਵੜੇ ਘਟੀਆ ਪੱਧਰ ਦੇ ਸ਼ਬਦ ਵਰਤਣ ਅਤੇ ਝੋਨੇ ਦੀ ਢੋਆ ਢੁਆਈ ਲਈ ਧੱਕੇ ਨਾਲ ਟਰਾਲੀਆਂ ਚਲਾਉਣ ਵਾਲੇ ਵਿਵਾਦਾਤ ਬਿਆਨ ਨਾਲ ਪੂਰੇ ਪੰਜਾਬ ਦੇ ਟਰੱਕ ਉਪਰੇਟਰਾਂ ਦੇ ਬੱਚਿਆਂ ਦੇ ਪੇਟ ਲੱਤ ਮਾਰਨ ਵਾਲੀ ਸਰਕਾਰ ਸਾਬਤ ਹੋ ਰਹੀ ਹੈ ਓੁਪਰੋਕਤ ਸ਼ਬਦਾ ਦਾ ਪ੍ਰਗਟਾਵਾ ਅੱਜ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ ਤੇ ਸਟੇਟ ਕਾਰਜਕਾਰੀ ਮੈਂਬਰ ਬੀ ਜੇ ਪੀ ਪੰਜਾਬ ਨੇ ਸਾਝੇ ਕੀਤੇ । ਓੁਹਨਾ ਕਿਹਾ ਕਿ ਕੁਲਤਾਰ ਸੰਧਵਾਂ ਗਿਆਨੀ ਜ਼ੈਲ ਸਿੰਘ ਦੇ ਪਰਿਵਾਰ ਵਿੱਚੋਂ ਹੈ ਇਸ ਪਰਿਵਾਰ ਨੇ ਪਹਿਲਾਂ ਵੀ ਸਿੱਖਾਂ ਦੇ ਅਕਾਲ ਤਖਤ ਸਾਹਿਬ ਹਮਲਾ ਕਰਨ ਲਈ ਦਸਖਤ ਕੀਤੇ ਸਨ ਜਿਸ ਵਿਆਕਤੀ ਨੂੰ ਉੱਚ ਅਹੁਦੇ ਤੇ ਬੈਠ ਕੇ ਬੋਲਣ ਦੀ ਲਿਆਕਤ ਨੀ ਆਈ ਇਸ ਨੂੰ ਤਰੁੰਤ ਅਹੁਦੇ ਤੋ ਹਟਾਇਆ ਜਾਵੇ ਮੈ ਪੰਜਾਬ ਟਰੱਕ ਏਕਤਾ ਜਥੇਬੰਦੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਵਿਆਕਤੀ ਦਾ ਬਾਈਕਾਟ ਕੀਤਾ ਜਾਵੇ । ਗੁਰਤੇਜ ਸਿੰਘ ਝਨੇੜੀ ਨੇ ਆਖਿਆ ਕਿ ਟਰੱਕ ਯੂਨੀਆਨਾ ਅਤੇ ਵਪਾਰੀਆ ਦਾ ਨੋਹ ਮਾਸ ਦਾ ਰਿਸ਼ਤਾ ਲੰਮੇ ਸਮੇ ਤੋ ਬਣਿਆ ਹੋਇਆ ਹੈ ਅਤੇ ਕਦੇ ਵੀ ਕੋਈ ਗੱਲਬਾਤ ਨਹੀ ਹੋਈ ਅਗਰ ਕੋਈ ਨਿੱਕੀ ਮੋਟੀ ਗੱਲਬਾਤ ਹੁੰਦੀ ਵੀ ਹੈ ਤਾ ਮਿਲ ਬੈਠਕੇ ਆਪਸ ਵਿਚ ਗੱਲਬਾਤ ਕਰਕੇ ਮਸਲੇ ਦਾ ਹੱਲ ਵੀ ਹੁੰਦਾ ਰਿਹਾ ਹੈ ਓੁਹਨਾ ਕਿਹਾ ਕਿ ਸਪੀਕਰ ਕੁਲਤਾਰ ਸੰਧਵਾ ਵਲੋ ਵਰਤੇ ਗਏ ਸ਼ਬਦ ਹਰਾਮਜਾਦਿਆ ਤੇ ਟਰੱਕ ਅਪਰੇਟਰਾ ਵਿਚ ਭਾਰੀ ਨਰਾਜਗੀ ਪਾਈ ਜਾ ਰਹੀ ਹੈ ਜਿਸ ਤੇ ਸੂਬਾ ਸਰਕਾਰ ਵਲੋ ਸਖਤ ਫੈਸਲਾ ਲੈਕੇ ਕੁਲਤਾਰ ਸੰਧਵਾ ਨੂੰ ਲਾਭੇ ਕੀਤਾ ਜਾਵੇ ।