ਸ਼ੋਰ ਪ੍ਰਦੂਸ਼ਨ ਬੰਦ ਕਰਨ ਸਬੰਧੀ ਧਾਰਮਿਕ ਸਥਾਨਾਂ ਅਤੇ ਡੀਜੀ ਵਾਲਿਆਂ ਨਾਲ ਅਹਿਮ ਮੀਟਿੰਗ
ਭਵਾਨੀਗੜ੍ਹ, 1 ਨਵੰਬਰ (ਗੁਰਵਿੰਦਰ ਸਿੰਘ) : ਸਬ ਡਵੀਜ਼ਨ ਭਵਾਨੀਗੜ੍ਹ ਦੇ ਅਧੀਨ ਪੈਂਦੇ ਸਮੂਹ ਧਾਰਮਿਕ ਸਥਾਨਾਂ ਦੇ ਮੁੱਖੀਆਂ, ਡੀਜੇ ਗਰੁੱਪ ਦੇ ਨਮਾਇੰਦਿਆਂ, ਮੈਰਿਜ ਪੈਲੇਸਾਂ ਦੇ ਨੁਮਾਇੰਦਿਆਂ ਨਾਲ ਆਵਾਜ਼ ਪ੍ਰਦੂਸ਼ਣ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਹਾਜਰੀਨ ਨੁਮਾਇੰਦਿਆਂ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਤੇ ਇਸਦੇ ਤਹਿਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਅਨੁਸਾਰ ਆਵਾਜ਼ ਦੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਸਾਰੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਗਈ ਕਿ ਧਾਰਮਿਕ ਸ਼ਥਾਨਾਂ ਤੋਂ ਜੋ ਸਪੀਕਰ ਬਾਹਰ ਵਾਲੀ ਸਾਇਡ ਚੱਲਦਾ ਹੈ, ਉਸਨੂੰ ਧੀਮੀ ਅਵਾਜ਼ ਵਿੱਚ ਚਲਾਇਆ ਜਾਵੇ ਅਤੇ ਮਾਨਯੋਗ ਹਾਈਕੋਰਟ ਵੱਲੋਂ ਜਿਨ੍ਹਾਂ ਸਮਾਂ ਨਿਰਧਾਰਤ ਕੀਤਾ ਗਿਆ ਹੈ ਕਿ ਉਨ੍ਹਾਂ ਸਮਾਂ ਹੀ ਚਲਾਇਆ ਜਾਵੇ ਤਾਂ ਆਲੇ ਦੁਆਲੇ ਦੇ ਵਸਨੀਕਾਂ ਨੂੰ ਸੋਰ ਪ੍ਰਦੂਸ਼ਣ ਦਾ ਸਾਹਮਣਾ ਨਾ ਕਰਨਾ ਪਵੇ।