ਅੰਬੇਡਕਰ ਚੇਤਨਾ ਮੰਚ ਭਵਾਨੀਗੜ ਵੱਲੋ ਗਰੀਨ ਅਤੇ ਰੌਸ਼ਨੀ ਵਾਲੀ ਦਿਵਾਲੀ ਮਨਾਉਣ ਦੀ ਅਪੀਲ
ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਵਿੱਚ ਜਿੱਥੇ ਵੱਧ ਰਹੇ ਚਿੰਤਾਜਨਕ ਪ੍ਰਦੂਸ਼ਣ ਤੋ ਸਰਕਾਰਾਂ, ਸਮਾਜਿਕ ਜੱਥੇਬੰਦੀਆ ਅਤੇ ਬੁੱਧੀਜੀਵੀ ਲੋਕ ਚਿੰਤਕ ਹਨ ਉਥੇ ਹੀ ਅੱਜ ਭਵਾਨੀਗੜ ਵਿਖੇ ਭਵਾਨੀਗੜ ਦੀ ਸਿਰਕੱਢ ਸਮਾਜ ਸੇਵੀ ਸੰਸਥਾ ਡਾ ਬੀ ਆਰ ਅੰਬੇਡਕਰ ਚੇਤਨਾ ਮੰਚ ਭਵਾਨੀਗੜ ਦੇ ਸਰਪ੍ਰਸਤ ਮਾਸਟਰ ਚਰਨ ਸਿੰਘ ਚੋਪੜਾ ਅਤੇ ਮੰਚ ਦੇ ਪ੍ਰਧਾਨ ਸਾਬਕਾ ਠਾਣੇਦਾਰ ਬਲਕਾਰ ਸਿੰਘ ਭੰਗਾਣੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿਵਾਲੀ ਪੂਰੇ ਭਾਰਤ ਦਾ ਹਰਮਨ ਪਿਆਰਾ ਤਿਉਹਾਰ ਹੈ ਹਰ ਧਰਮ ਦੇ ਲੋਕ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਪਰ ਸਾਨੂੰ ਸਭ ਨੂੰ ਅੱਜ ਕੱਲ ਵੱਧ ਰਹੀਆਂ ਬਿਮਾਰੀਆਂ , ਸ਼ੋਰ ਸਰਾਬਾ , ਗੰਧਲਾ ਵਾਤਾਵਰਨ ਅਤੇ ਪ੍ਰਦੂਸ਼ਨ ਨੂੰ ਮੁੱਖ ਰੱਖਦਿਆਂ ਇਸ ਤਿਉਹਾਰ ਨੂੰ ਪਟਾਕੇ ਸ਼ੋਰ ਸਰਾਬੇ ਤੋ ਬਿਨਾ ਸਿਰਫ ਰੌਸ਼ਨੀ ਕਰ ਕੇ ਹੀ ਮਨਾਉਣਾ ਚਾਹੀਦਾ ਹੈ ।ਉਨਾ ਅੱਗੇ ਬੋਲਦਿਆਂ ਕਿਹਾ ਕਿ ਅਸੀ ਪ੍ਰਮਾਤਮਾ ਅੱਗੇ ਬੇਨਤੀ ਹੈ ਇਹ ਦਿਵਾਲੀ ਸਭ ਲਈ ਖੁਸ਼ੀਆਂ ਖੇੜੇ ਲੈਕੇ ਆਵੇ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਉਣ ਵਾਲੀ ਦਿਵਾਲੀ ਨੂੰ ਗਰੀਨ ਦਿਵਾਲੀ ਵਜੋਂ ਮਨਾਉਣ ਤਾਂ ਜੋ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਤ ਨੂੰ ਰੋਕਿਆ ਜਾ ਸਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਿਆ ਜਾਂ ਸਕੇ। ਉਨ੍ਹਾਂ ਕਿਹਾ ਕਿ ਇਹ ਕਾਰਜ ਸਾਨੂੰ ਆਪਣੇ ਆਪ ਤੋਂ ਅਤੇ ਆਪਣੇ ਘਰ ਤੋਂ ਸ਼ੁਰੂ ਕਰਨ ਚਾਹੀਦਾ ਹੈ ਜੇਕਰ ਅਸੀਂ ਖੁਦ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਉਪਰਾਲਾ ਕਰਾਂਗੇ ਤਾਂ ਹੀ ਅਸੀਂ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰ ਸਕਦਾ ਹਾਂ। ਜਿੱਥੇ ਪਟਾਕੇ ਚਲਾ ਕੇ ਵਾਤਾਵਰਨ ਪ੍ਰਦੂਸ਼ਣ ਹੁੰਦਾ ਹੈ ਉੱਥੇ ਹੀ ਇਨਸਾਨੀ ਜ਼ਿੰਦਗੀ ਲਈ ਪਟਾਕਿਆਂ ਦਾ ਧੂੰਆਂ ਸਿਹਤ ਲਈ ਬਹੁਤ ਹੀ ਘਾਤਕ ਹੁੰਦਾ ਹੈ । ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਆਲਾ –ਦੁਆਲਾ ਵੀ ਸਾਫ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਦਿਨੋ ਦਿਨ ਵਧ ਰਹੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੀਏ ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਰਾਮ ਸਿੰਘ ਸਿੱਧੂ , ਜਨਰਲ ਸਕੱਤਰ ਗੁਰਤੇਜ ਕਾਦਰਾਬਾਦ , ਸਾਬਕਾ ਠਾਣੇਦਾਰ ਰਣਜੀਤ ਸਿੰਘ , ਬਹਾਦਰ ਸਿੰਘ ਮਾਲਵਾ , ਡਾ ਰਾਮਪਾਲ ਸਿੰਘ ਅਤੇ ਉੱਘੇ ਸਮਾਜ ਸੇਵੀ ਜਸਵਿੰਦਰ ਚੋਪੜਾ ਨੇ ਦਿਵਾਲੀ ਦੀਆਂ ਮੁਬਾਰਕਾਂ ਦੇ ਨਾਲ ਨਾਲ ਗਰੀਨ ਦਿਵਾਲੀ ਮਨਾਉਣ ਦੀ ਅਪੀਲ ਵੀ ਕੀਤੀ ।