ਸ਼ੇਰ ਸਿੰਘ ਨੂੰ ਸਦਮਾ ਪਤਨੀ ਦਾ ਹੋਇਆ ਦਿਹਾਤ
ਵੱਖ ਵੱਖ ਆਗੂਆ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਭਵਾਨੀਗੜ ( ਯੁਵਰਾਜ ਹਸਨ) ਭਵਾਨੀਗੜ ਦੇ ਹਰਵਿੰਦਰ ਕੋਰ ਪਤਨੀ ਸ਼ੇਰ ਸਿੰਘ ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਜਿਸ ਦਾ ਪਤਾ ਲੱਗਦਿਆ ਧਾਰਮਿਕ ਜਥੇਬੰਦੀਆ ਤੇ ਨਗਰ ਨਿਵਾਸੀਆ ਚ ਸੋਗ ਦੀ ਲਹਿਰ ਦੋੜ ਗਈ । ਜਿਕਰਯੋਗ ਹੈ ਕਿ ਹਰਵਿੰਦਰ ਕੋਰ ਧਾਰਮਿਕ ਵਿੰਗ " ਸੁਖਮਨੀ ਸੇਵਾ ਸੋਸਾਇਟੀ ਭਵਾਨੀਗੜ" ਦੇ ਪਿਛਲੇ ਲੰਮੇ ਸਮੇ ਤੋ ਪ੍ਰਧਾਨ ਚਲੇ ਆ ਰਹੇ ਸਨ। ਓੁਹ ਪੂਰਨ ਤੋਰ ਤੇ ਗੁਰਸਿੱਖ ਪ੍ਰੀਵਾਰ ਨਾਲ ਸਬੰਧਤ ਹਨ ਅਤੇ ਸਾਰਾ ਪਰਿਵਾਰ ਗੁਰੂ ਲੜ ਲੱਗਿਆ ਹੋਇਆ ਹੈ । ਹਰਵਿੰਦਰ ਕੋਰ ਦੇ ਅਕਾਲ ਚਲਾਣੇ ਤੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਦੇ ਓ ਅੇਸ ਡੀ ਤਲਵਿੰਦਰ ਸਿੰਘ ਮਾਨ.ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਪਰਗਟ ਸਿੰਘ ਢਿਲੋ.ਆਪ ਆਗੂ ਰਾਮ ਗੋਇਲ.ਬਲਾਕ ਪ੍ਰਧਾਨ ਕਾਗਰਸ ਕਮੇਟੀ ਗੁਰਦੀਪ ਸਿੰਘ ਘਰਾਚੋ.ਬਲਵਿੰਦਰ ਸਿੰਘ ਪੂਨੀਆ.ਮੁੱਖ ਬੁਲਾਰਾ ਜਿਲਾ ਕਾਗਰਸ ਕਮੇਟੀ ਗੁਰਪ੍ਰੀਤ ਕੰਧੋਲਾ.ਜਿਲਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਬੀਜੇਪੀ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸੈਲੀ.ਗੁਰਤੇਜ ਸਿੰਘ ਝਨੇੜੀ ਤੋ ਇਲਾਵਾ ਟੀਮ ਮਾਲਵਾ ਦੇ ਗੁਰਵਿੰਦਰ ਸਿੰਘ ਰੋਮੀ ਕ੍ਰਿਸ਼ਨ ਗਰਗ ਪ੍ਰਧਾਨ ਇਲੈਕਟ੍ਰੋਨਿਕ ਪ੍ਰੈਸ ਕਲੱਬ ਭਵਾਨੀਗੜ ਵਲੋ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੋਕੇ ਸਮੂਹ ਸੁਖਮਨੀ ਸੇਵਾ ਸੋਸਾਇਟੀ ਦੇ ਸਮੂਹ ਮੈਬਰਾਨ ਵਲੋ ਸਵਰਗੀ ਹਰਵਿੰਦਰ ਕੋਰ ਦੀਆ ਸੇਵਾਵਾ ਨੂੰ ਯਾਦ ਕਰਦਿਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੋਕੇ ਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਤਿਮ ਅਰਦਾਸ ਤਿੰਨ ਦਸੰਬਰ ਦਿਨ ਅੇਤਵਾਰ ਨੂੰ ਗੁਰੂ ਦੁਆਰਾ ਸਾਹਿਬ ਪਾਤਸਾਹੀ ਨੋਵੀ ਭਵਾਨੀਗੜ ਵਿਖੇ ਭੋਗ ਪੈਣਗੇ।