ਆਪ ਦੀ ਸੂਬਾ ਸਰਕਾਰ ਵੱਲੋਂ ਹਜੂਰ ਸਾਹਿਬ ਮੁਫਤ ਯਾਤਰਾ ਦੀ ਸ਼ੁਰੂ
ਧੂਰੀ ਨੂੰ ਵੱਡੀ ਪੱਧਰ ਤੇ ਰਵਾਨਾ ਹੋਈਆ ਬੱਸਾ
ਭਵਾਨੀਗੜ੍ਹ, 27ਨਵੰਬਰ (ਯੁਵਰਾਜ ਹਸਨ) -ਅੱਜ ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਾਰਮਿਕ ਯਾਤਰਾ ਲਈ ਟਰੇਨ ਨੂੰ ਰਵਾਨਾ ਕਰਨ ਆਏ। ਇਸ ਮੌਕੇ ਤੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਮਿੱਤਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਰਕਰ ਧੂਰੀ ਲਈ ਰਵਾਨਾ ਹੋਏ। ਇਸ ਮੌਕੇ ਤੇ ਆਗੂ ਨੇ ਕਿਹਾ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਹਿੰਦੀ ਹੈ ਉਹ ਕਰਨ ਵਿਚ ਵਿਸਵਾਸ਼ ਰੱਖਦੀ ਹੈ ਭਾਵੇਂ ਬਿਜਲੀ ਦੇ ਯੂਨਿਟ ਮੁਫ਼ਤ ਦੇਣ ਦੀ ਗੱਲ ਹੋਵੇ ਜਾ ਫਿਰ ਔਰਤ ਮੁਫਤ ਬੱਸ ਦੀ ਗਾਰੰਟੀ ਹੋਵੇ। ਇਸ ਮੌਕੇ ਤੇ ਕਿਹਾ ਇਹ ਟਰੇਨ ਜਿੱਥੇ ਅੱਜ ਹਜੂਰ ਸਾਹਿਬ ਲਈ ਰਵਾਨਾ ਹੋਵੇਗੀ ਉੱਥੇ ਹੀ ਆਉਣ ਵਾਲੇ ਦਿਨਾਂ ਵਿਚ ਹੋਰ ਧਾਰਮਿਕ ਯਾਤਰਾ ਲਈ ਬੱਸ ਵੀ ਰਵਾਨਾ ਹੋਵੇਗੀ। ਉਨ੍ਹਾਂ ਵੱਲੋਂ ਜਿੱਥੇ ਨਰਿੰਦਰ ਕੌਰ ਭਰਾਜ ਵੱਲੋਂ ਉਨ੍ਹਾਂ ਦੀ ਡਿਊਟੀ ਲਗਾਈ ਸੀ। ਇਹ ਬੱਸ ਹਲਕਾ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਰਵਾਨਾ ਕੀਤੀ ਗਈ ਉੱਥੇ ਪਾਰਟੀ ਵਰਕਰਾਂ ਵੱਲੋਂ ਇਨਕਲਾਬ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਅਰੇ ਲਾ ਕੇ ਇਹ ਬੱਸ ਧੂਰੀ ਲਈ ਰਵਾਨਾ ਹੋਈ।