ਏ ਬੀ ਸੀ ਮੋਂਟੇਸਰੀ ਸਕੂਲ ਭਵਾਨੀਗੜ੍ਹ ਵਿਖੇ ਯੂ ਐਸ ਏ ਤੋਂ ਪਹੁੰਚੇ ਬੋਰਡ ਮੈਂਬਰ
ਡਾ. ਜੇਮੀ ਫਾਕਸ ਦਾ ਕੀਤਾ ਭਰਵਾ
ਭਵਾਨੀਗੜ (ਯੁਵਰਾਜ ਹਸਨ) ਗੁਰੂਦੁਆਰਾ ਪਾਤਸਾਹੀ ਨੋਵੀ ਭਵਾਨੀਗੜ ਦੇ ਪਿਛਲੇ ਪਾਸੇ ਨਿੱਕੇ ਨਿੱਕੇ ਬੱਚਿਆ ਲਈ ਬਣੇ ਅੰਤਰ ਰਾਸ਼ਟਰੀ ਪੱਧਰ ਦੇ ਸਕੂਲ ਏ ਬੀ ਸੀ ਮੋਂਟੇਸਰੀ ਭਵਾਨੀਗੜ੍ਹ ਵਿਖੇ ਉਸ ਸਮੇਂ ਰੌਣਕਾਂ ਲੱਗੀਆਂ ਜਦੋਂ ਯੂ ਐਸ ਏ ਤੋਂ ਪਹੁੰਚੇ ਸਕੂਲ ਦੇ ਬੋਰਡ ਮੈਂਬਰ ਡਾ. ਜੇਮੀ ਫਾਕਸ ਅਤੇ ਹਰਿੰਦਰ ਸਿੰਘ ਦਾ ਸਕੂਲ ਮੈਨੇਜਮੈਂਟ ਅਤੇ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਅਮਰੀਕਾ ਤੋਂ ਪਹੁੰਚੇ ਇਹਨਾਂ ਬੋਰਡ ਮੈਂਬਰਾਂ ਵੱਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ। ਬੱਚਿਆਂ ਨੂੰ ਖਾਣ ਲਈ ਟੌਫੀਆਂ, ਚਾਕਲੇਟ ਅਤੇ ਬਿਸਕੁਟ ਆਦਿ ਵੰਡੇ ਗਏ। ਉਹਨਾ ਕਿਹਾ ਕਿ ਜਿਸ ਤਰ੍ਹਾਂ ਕੋਈ ਘਰ ਬਣਾਉਣ ਲਈ ਉਸਦੀ ਨੀਂਵ ਦਾ ਮਜਬੂਤ ਹੋਣਾ ਜਰੂਰੀ ਹੈ ਠੀਕ ਉਸੇ ਤਰ੍ਹਾਂ ਜੇਕਰ ਬੱਚੇ ਦਾ ਸ਼ੁਰੂਆਤੀ ਬੇਸ ਵੀ ਵਧੀਆ ਹੋਵੇਗਾ ਤਾਂ ਭਵਿੱਖ ਵਿੱਚ ਉਹ ਵੱਡੀ ਤੋਂ ਵੱਡੀ ਚੁਣੌਤੀ ਲਈ ਤਿਆਰ ਹੋਵੇਗਾ। ਸਕੂਲ ਦੀ ਲੋਕਲ ਮੈਨੇਜਮੈਂਟ ਦੇ ਡਾਇਰੈਕਟਰ ਹਰਿੰਦਰ ਪਾਲ ਰਤਨ, ਚੇਅਰਪਰਸਨ ਮੈਡਮ ਰਣਦੀਪ ਕੌਰ ਅਤੇ ਪ੍ਰਿੰਸੀਪਲ ਮੈਡਮ ਲਵਲੀਨ ਕੌਰ ਅਤੇ ਸਾਰੇ ਸਕੂਲ ਸਟਾਫ਼ ਨੇ ਸਕੂਲ ਵਿੱਚ ਪਹੁੰਚਣ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।