ਗੋਲਡ ਮੈਡਲ ਲੈ ਦਿੱਲੀ ਤੋ ਪਰਤੀ ਲੜਕੀਆ ਦੀ ਹਾਕੀ ਟੀਮ
ਭਵਾਨੀਗੜ ਪੁੱਜਣ ਤੇ ਖਿਡਾਰਨ ਰਾਜ ਰਾਣੀ ਦਾ ਭਰਵਾ ਸੁਆਗਤ
ਭਵਾਨੀਗੜ (ਯੁਵਰਾਜ ਹਸਨ) ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਸੂਬੇ ਦੀ ਨੋਜਵਾਨ ਪੀੜੀ ਨੂੰ ਨਸਿਆ ਤੋ ਦੂਰ ਰੱਖਣ ਲਈ ਗਰਾਓੁਡ ਦੀਆ ਖੇਡਾ ਜੋ ਕਿ " ਖੇਡਾ ਵਤਨ ਪੰਜਾਬ ਦੀਆ" ਦੇ ਬੈਨਰ ਹੇਠ ਕਰਵਾਈਆ ਗਈਆ ਜਿਸ ਵਿਚ ਨੋਜਵਾਨ ਹੀ ਨਹੀ ਚਾਲੀ ਸਾਲ ਤੋ ਓੁਪਰ ਦੇ ਖਿਡਾਰੀਆ ਨੂੰ ਵੀ ਆਪਣੀ ਕਲਾ ਦਿਖਾਓੁਣ ਦਾ ਮੋਕਾ ਮਿਲਿਆ ਜਿਸ ਦੇ ਚਲਦਿਆ ਖੇਲੋ ਇੰਡੀਆ ਦੇ ਬੈਨਰ ਹੇਠ ਪੰਜਾਬ ਚੋ ਲੜਕੀਆ ਦੀ ਹਾਕੀ ਟੀਮ ਨੇ ਦਿੱਲੀ ਵਿਚ ਹੋਈਆ ਖੇਡਾ ਵਿਚ ਭਾਗ ਲਿਆ ਅਤੇ ਗੋਲਡ ਮੈਡਲ ਜਿੱਤਿਆ । ਪਿਛਲੇ ਦਿਨੀ ਟੀਮ ਪੰਜਾਬ ਪਰਤੀ ਜਿਸ ਵਿਚ ਜਿਲਾ ਸੰਗਰੂਰ ਦੇ ਭਵਾਨੀਗੜ ਦੀ ਖਿਡਾਰਨ ਰਾਜ ਰਾਣੀ ਪਤਨੀ ਸ਼ਮਸੇਰ ਸਿੰਘ ਬੱਬੂ ਦੇ ਭਵਾਨੀਗੜ ਪੁੱਜਣ ਤੇ ਖੇਡ ਪ੍ਰੇਮੀਆ ਵਲੋ ਭਰਵਾ ਸੁਆਗਤ ਕੀਤਾ ਗਿਆ। ਰਾਜ ਰਾਣੀ ਜੋ ਕਿ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਭਵਾਨੀਗੜ ਵਿਖੇ ਬਤੋਰ ਕੋਚ ਵਜੋ ਸੇਵਾਵਾ ਦੇ ਰਹੇ ਹਨ ਨੇ ਖੁਸੀ ਸਾਝੀ ਕਰਦਿਆ ਦੱਸਿਆ ਕਿ ਓੁਹਨਾ ਦੀ ਟੀਮ ਦੇ ਹਰਿਆਣਾ.ਦਿੱਲੀ.ਮਹਾਰਸ਼ਟਰਾ ਨਾਲ ਫਸਵੇ ਮੈਚ ਖੇਡੇ ਗਏ ਜਿਸ ਵਿਚ ਪੰਜਾਬ ਦੀ ਟੀਮ ਨੇ ਬਾਜੀ ਮਾਰੀ.ਓੁਹਨਾ ਦੱਸਿਆ ਕਿ ਇੱਕ ਸ਼ੋ ਮੈਚ ਲੜਕਿਆ ਦੀ ਟੀਮ ਨਾਲ ਵੀ ਖੇਡਿਆ ਗਿਆ ਜਿਸ ਵਿਚ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਇਸ ਮੋਕੇ ਭਾਜਪਾ ਆਗੂ ਪ੍ਰਗਟ ਗਮੀ ਕਲਿਆਲ ਵਲੋ ਰਾਜ ਰਾਣੀ ਦਾ ਸਨਮਾਨ ਵੀ ਕੀਤਾ ਗਿਆ । ਭਾਜਪਾ ਆਗੂ ਕਲਿਆਣ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੀ ਲੜਕੀਆ ਦੀ ਹਾਕੀ ਟੀਮ ਦੀ ਬਾਹ ਸੂਬਾ ਸਰਕਾਰ ਫੜੇ ਅਤੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਜਿਲਾ ਸੰਗਰੂਰ ਦੇ ਭਵਾਨੀਗੜ ਦੀ ਖਿਡਾਰਨ ਰਾਜ ਰਾਣੀ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ ਤਾ ਕਿ ਖਿਡਾਰੀਆ ਦਾ ਮਨੋਬਲ ਹੋ ਵੀ ਮਜਬੂਤ ਬਣੇ ਅਤੇ ਅੱਗੇ ਤੋ ਵੀ ਇਹ ਖਿਡਾਰੀ ਦੇਸ ਲਈ ਮੈਡਲ ਪ੍ਰਾਪਤ ਕਰਨ ਲਈ ਮਿਹਨਤ ਕਰਦੇ ਰਹਿਣ ਇਸ ਮੋਕੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆ ਨੇ ਫੁੱਲਾ ਦੇ ਹਾਰ ਪਾਕੇ ਇੱਕ ਜੇਤੂ ਜਲੂਸ ਦੀ ਸ਼ਕਲ ਵਿਚ ਰਾਜ ਰਾਣੀ ਨੂੰ ਓੁਹਨਾ ਦੇ ਘਰ ਤੱਕ ਛੱਡਿਆ ਅਤੇ ਮੁਬਾਰਕਾ ਦਿੱਤੀਆ।