ਸ਼ਹੀਦੀ ਦਿਹਾੜਿਆ ਨੂੰ ਸਮਰਪਿਤ ਬਰੈਡ ਪਕੋੜਿਆ ਦਾ ਲੰਗਰ
ਅਲਪਾਇਨ ਪਬਲਿਕ ਸਕੂਲ ਦੇ ਨਿੱਕੇ ਨਿੱਕੇ ਬੱਚਿਆ ਮੂੰਹ ਜੁਬਾਨੀ ਸੁਣਾਇਆ ਪਾਠ
ਭਵਾਨੀਗੜ (ਯੁਵਰਾਜ ਹਸਨ) ਅਲਪਾਈਨ ਪਬਲਿਕ ਸਕੂਲ ਵਿਖੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸਕੂਲ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਆਉਣ-ਜਾਣ ਵਾਲੇ ਰਾਹੀਆਂ ਨੂੰ ਲੰਗਰ ਛਕਾਇਆ ਗਿਆ ਅਤੇ ਸਮੂਹ ਸਟਾਫ਼ ਸਮੇਤ ਵਿਦਿਆਰਥੀਆਂ ਨੇ ਪੰਗਤਾਂ ਵਿੱਚ ਬੈਠ ਕੇ ਸ਼ਰਧਾ ਨਾਲ ਲੰਗਰ ਛਕਿਆ । ਸਕੂਲ ਦੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੇ ਇਸ ਮੌਕੇ ਪੂਰੀ ਸ਼ਰਧਾ ਅਤੇ ਤਨਦੇਹੀ ਨਾਲ ਸੇਵਾ ਕੀਤੀ।
ਸਕੂਲ ਪ੍ਰਿੰਸੀਪਲ ਰੋਮਾ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜੀ ਦੀ ਮਹਾਨ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਲੰਗਰ ਲਗਾਉਣ ਦਾ ਮਕਸਦ ਬੱਚਿਆਂ ਵਿੱਚ ਸੇਵਾ ਭਾਵਨਾ ਪੈਦਾ ਕਰਨੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਲੰਗਰ ਦੀ ਸ਼ੁਰੂਆਤ ਅਰਦਾਸ ਕਰਨ ਓੁਪਰੰਤ ਕੀਤੀ ਗਈ ਇਸ ਮੋਕੇ ਸਕੂਲੀ ਵਿਦਿਆਰਥੀਆ ਵਲੋ ਸ਼ਬਦ.ਧਾਰਮਿਕ ਕਵਿਤਾਵਾ ਵੀ ਪੜੀਆ ਗਈਆ ਅਤੇ ਨਿੱਕੇ ਨਿੱਕੇ ਬੱਚਿਆ ਨੇ ਮੂਲ ਮੰਤਰ ਦਾ ਪਾਠ ਮੂੰਹ ਜੁਬਾਨੀ ਸੁਣਾਇਆ । ਲੰਗਰ ਦੇਰ ਸ਼ਾਮ ਤੱਕ ਚਲਦਾ ਰਿਹਾ ।