ਹੱਕੀ ਮੰਗਾ ਨੂੰ ਲੈਕੇ ਆਸ਼ਾ ਵਰਕਰਾ ਅਤੇ ਆਸ਼ਾ ਫੈਸਲੀਟੇਟਰਾ ਵਲੋ 16 ਫਰਵਰੀ ਨੂੰ ਰੋਸ ਪ੍ਰਦਰਸ਼ਨ
ਡੀ ਸੀ ਰੇਟਾ ਤੇ ਦਿੱਤੇ ਜਾਣ ਬਣਦੇ ਮਿਹਨਤਾਨੇ : ਯੂਨੀਅਨ ਆਗੂ
ਭਵਾਨੀਗੜ (ਯੁਵਰਾਜ ਹਸਨ) ਬਲਾਕ ਭਵਾਨੀਗੜ ਦੀਆ ਆਸ਼ਾ ਵਰਕਰਾ ਅਤੇ ਆਸ਼ਾ ਫੈਸਲੀਟੇਟਰ ਨਿਰੋਲ ਯੂਨੀਅਨ ਭਵਾਨੀਗੜ ਦੀ ਇੱਕ ਵਿਸੇਸ ਇਕੱਰਤਾ ਭਵਾਨੀਗੜ ਵਿਖੇ ਹੋਈ ਜਿਸ ਵਿਚ ਵਰਕਰਾ ਨੂੰ ਆ ਰਹੀਆ ਦਰਪੇਸ ਸਮੱਸਿਆਵਾ ਸਬੰਧੀ ਵਿਚਾਰ ਚਰਚਾ ਕੀਤੀ ਗਈ । ਇਸ ਸਬੰਧੀ ਵਿਸੇਸ ਜਾਣਕਾਰੀ ਦਿੰਦਿਆ ਸੁਰਿੰਦਰ ਕੋਰ ਸਕਰੋਦੀ ਬਲਾਕ ਪ੍ਰਧਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਸ਼ਾ ਵਰਕਰਾ ਅਤੇ ਫੈਸਲੀਟੇਟਰਾ ਨੂੰ ਨਿਗੂਣੇ ਭੱਤਿਆ ਤੇ ਸਿਹਤ ਵਿਭਾਗ ਵਿਚ ਅਨੇਕਾ ਹੀ ਕੰਮ ਜਿੰਨਾ ਵਿਚ ਅੋਨਲਾਇਨ ਅਤੇ ਆਫ ਲਾਇਨ ਕੰਮ ਕਰਵਾਓੁਣ ਬਦਲੇ ਸਿਰਫ ਅਤੇ ਸਿਰਫ ਇਨਸੈਟਿਵ ਹੀ ਦਿੱਤੇ ਜਾਦੇ ਹਨ ਜਦੋ ਕਿ ਕੰਮ ਜਿਆਦਾ ਹੋਣ ਦੇ ਬਾਵਜੂਦ ਵੀ ਵਰਕਰ ਆਪਣੀ ਡਿਓੁਟੀ ਪੂਰੀ ਤਨਦੇਹੀ ਨਾਲ ਕਰਦੇ ਹਨ ਇਸ ਲਈ ਹਰ ਵਰਕਰ ਨੂੰ ਡੀ ਸੀ ਰੇਟ ਅਨੁਸਾਰ ਘੱਟੋ ਘੱਟ ਇੱਕੀ ਹਜਾਰ ਰੁਪੈ (21000) ਪ੍ਰਤੀ ਮਹਿਨਾ ਦਿੱਤਾ ਜਾਵੇ ਤਾ ਕਿ ਹਰ ਆਸ਼ਾ ਵਰਕਰ ਆਪਣੇ ਪਰਿਵਾਰ ਦਾ ਪਾਲਣ ਪੋਸਣ ਚੰਗੇ ਤਰੀਕੇ ਨਾਲ ਕਰ ਸਕਣ। ਓੁਹਨਾ ਵਿਭਾਗ ਦੇ ਓੁੱਚ ਅਧਿਕਾਰੀਆ ਅਤੇ ਸਰਕਾਰ ਤੋ ਮੰਗ ਕੀਤੀ ਕਿ ਓੁਹਨਾ ਦੀਆ ਜਾਇਜ ਮੰਗਾ ਵੱਲ ਤੁਰੰਤ ਧਿਆਨ ਦਿੱਤਾ ਜਾਵੇ । ਮੰਗਾ ਸਬੰਧੀ ਜਾਣਕਾਰੀ ਦਿੰਦਿਆ ਓੁਹਨਾ ਦੱਸਿਆ ਕਿ ਆਸ਼ਾ ਵਰਕਰ ਦੀ ਘੱਟੋ ਘੱਟ ਇੱਕੀ ਹਜਾਰ ਰੁਪੈ ਦਿੱਤੇ ਜਾਣ.ਹਾਜਰੀ ਯਕੀਨੀ ਬਣਾਈ ਜਾਵੇ.ਵਰਕਰ ਦੀ ਸੇਵਾ ਮੁਕਤ ਹੋਣ ਦੀ ਓੁਮਰ ਸੱਤਰ ਸਾਲ ਅਤੇ ਸੇਵਾ ਮੁਕਤੀ ਓੁਪਰੰਤ ਸਹਾਇਤਾ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ । ਇਸ ਮੋਕੇ ਆਗੂਆ ਨੇ ਦੱਸਿਆ ਕਿ ਆਓੁਣ ਵਾਲੀ 16 ਫਰਵਰੀ ਨੂੰ ਜਿਲਿਆ ਅਤੇ ਹੈਡਕਵਾਟਰਾ ਤੇ ਹੱਕੀ ਮੰਗਾ ਲਈ ਰੋਸ ਪ੍ਰਦਰਸਨ ਅਤੇ ਧਰਨੇ ਦਿੱਤੇ ਜਾਣਗੇ ਅਤੇ ਜਿਲੇ ਦੇ ਡਿਪਟੀ ਕਮਿਸ਼ਨਰਾ ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਸੋਪੇ ਜਾਣਗੇ। ਇਸ ਮੋਕੇ ਸਿੰਦਰ ਕੋਰ ਰੇਤਗੜ. ਮਨਪ੍ਰੀਤ ਕੋਰ.ਜਸਪ੍ਰੀਤ ਕੋਰ.ਵੀਰਪਾਲ ਕੋਰ.ਕਿਰਨਪ੍ਰੀਤ ਕੋਰ.ਕਿਰਨਪਾਲ ਕੋਰ.ਜਸਵੀਰ ਕੋਰ.ਮਨਪ੍ਰੀਤ ਕੋਰ.ਸੁਖਵਿੰਦਰ ਕੋਰ.ਪਿੰਕੀ ਸਰਮਾ.ਰਣਜੀਤ ਕੋਰ.ਗੁਰਵਿੰਦਰ ਕੋਰ.ਅਮਨਦੀਪ ਕੋਰ.ਅਮਰਜੀਤ ਕੋਰ ਤੋ ਇਲਾਵਾ ਆਸ਼ਾ ਵਰਕਰ ਵੀ ਮੋਜੂਦ ਸਨ।