ਸੁਖਮਨ ਸਿੰਘ ਬਾਲਦੀਆ ਦੇ ਜਨਮ ਦਨ ਮੌਕੇ ਘਰ ਨਿਵਾਸ ਪਹੁੰਚੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ
ਭਵਾਨੀਗੜ੍ਹ ( ਯੁਵਰਾਜ ਹਸਨ) ਜ਼ਿਲਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਾਲਦ ਦੇ ਰਹਿਣ ਵਾਲੇ ਸਮਾਜ ਸੇਵੀ ਅਤੇ ਆਪ ਵਰਕਰ ਸੁਖਮਨ ਸਿੰਘ ਬਾਲਦੀਆ ਦੇ 21ਵੇ ਵਰ੍ਹੇ ਪੂਰੇ ਹੋਣ ਤੇ ਜਿਥੇ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਮੁਬਾਰਕਾ ਦਿੱਤੀਆ ਗਈਆਂ ਓਥੇ ਹੀ ਇਸ ਖਾਸ ਮੁੱਕੇ ਤੇ ਸਿੱਖ ਕੌਮ ਦੇ ਉਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਵਲੋ ਸੁਖਮਨ ਸਿੰਘ ਬਾਲਦੀਆ ਦੇ ਪਿੰਡ ਬਾਲਦ ਖੁਰਦ ਵਿੱਖੇ ਓਹਨਾ ਦੇ ਘਰ ਪਹੁੰਚੇ ਕੇ ਇਸ ਜ਼ਿੰਦਗੀ ਦੇ 21ਵੇ ਦੇ ਹੋਣ ਤੇ ਮੁਬਕਰਕਾਂ ਦਿੱਤੀਆ ਅਤੇ ਅਸ਼ੀਰਵਾਦ ਦਿੱਤਾ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਵਾਲਾ ਵਲੋ ਪਹੁੰਚੀਆਂ ਸੰਗਤਾਂ ਨਾਲ ਧਾਰਮਿਕ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਇਸ ਖੁਸ਼ੀ ਦੇ ਦਿਨ ਮੌਕੇ ਓਹਨਾ ਪਰਿਵਾਰ ਨੂੰ ਵੀ ਮੁਬਾਰਕਾਂ ਦਿੱਤੀਆਂ । ਇਸ ਮੌਕੇ ਹਲਕਾ ਵਿਧਾਇਕ ਨਰਿੰਦਰ ਭਰਾਜ ਦੇ ਪਤੀ ਮਨਦੀਪ ਸਿੰਘ ਲੱਖੇਵਾਲ ਵਲੋ ਪਹੁੰਚ ਕੇ ਮੁਬਾਰਕਾਂ ਦਿੱਤੀਆਂ ਅਤੇ ਖਾਸ ਤੌਰ ਤੇ ਇਸ ਜਨਮਦਿਨ ਦੀ ਖੁਸ਼ੀ ਮੌਕੇ ਘਰ ਨਿਵਾਸ ਪਹੁੰਚੇ ਭਾਈ ਢੱਡਰੀਆਂ ਵਾਲਿਆਂ ਦਾ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਬਾਲਦ, ਵਿਕਰਮ ਸਿੰਘ ਨਕਟੇ ,ਭੁਪਿੰਦਰ ਸਿੰਘ, ਰਾਮ ਬਾਲਦ , ਪਰਦੀਪ ਤੇਜਾ, ਜੱਗਾ ਝਨੇੜੀ, ਗੁਰਪ੍ਰੀਤ ਫੱਗੂਵਾਲਾ ਅਤੇ ਸਾਰਾ ਪ੍ਰਸ਼ਾਸ਼ਨ ਅਧਿਕਾਰੀਆਂ ਦਾ ਪਹੁੰਚਣ ਤੇ ਸੁਖਮਨ ਸਿੰਘ ਬਾਲਦੀਆ ਵੱਲੋਂ ਧੰਨਵਾਦ ਕੀਤਾ।