ਸ੍ਰੀ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ ਨੂੰ ਸਰਕਾਰੀ ਹੱਥਾ ਚ ਲੈਣ ਲਈ ਹਲਕਾ ਵਿਧਾਇਕ ਨੂੰ ਸੋਪਿਆ ਮੰਗ ਪੱਤਰ
ਭਵਾਨੀਗੜ੍ਹ, 8 ਫਰਵਰੀ (ਯੁਵਰਾਜ ਹਸਨ)
ਸ੍ਰੀ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਨੂੰ ਪੂਰਨ ਤੌਰ ਤੇ ਸਰਕਾਰੀ ਹੱਥਾਂ ਵਿੱਚ ਲੈਣ ਲਈ ਕਾਲਜ ਅਧਿਆਪਕਾਂ ਦਾ ਇੱਕ ਵਫਦ ਪ੍ਰਿੰਸੀਪਲ ਪ੍ਰੋ ਪਦਮਪ੍ਰੀਤ ਕੌਰ ਘੁਮਾਣ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰੀਮਤੀ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਸੌਂਪਿਆ। ਵਿਧਾਇਕ ਭਰਾਜ ਨੇ ਇਸ ਕਾਲਜ ਨੂੰ ਜਲਦੀ ਹੀ ਪੂਰਨ ਤੌਰ ਤੇ ਸਰਕਾਰੀ ਹੱਥਾਂ ਵਿੱਚ ਲੈਣ ਦਾ ਵਿਸ਼ਵਾਸ ਦਿਵਾਇਆ। ਇਸ ਕਾਲਜ ਦੇ ਸਰਕਾਰੀ ਹੋਣ ਨਾਲ ਇਲਾਕੇ ਦੇ ਪੇਂਡੂ ਅਤੇ ਮੱਧਵਰਗੀ ਕਿਸਾਨੀ ਅਤੇ ਮਜਦੂਰਾਂ ਦੇ ਬੱਚਿਆਂ ਨੂੰ ਕਾਫੀ ਲਾਭ ਮਿਲੇਗਾ। ਇਸ ਮੌਕੇ ਆਪ ਪਾਰਟੀ ਦੇ ਸਹਿਰੀ ਪ੍ਰਧਾਨ ਭੀਮ ਸਿੰਘ ਗਾੜੀਆ, ਗਿਆਨ ਚੰਦ ਸੇਵਾ ਮੁਕਤ ਬੀਪੀਈਓ, ਪ੍ਰਦੀਪ ਸਿੰਘ ਅਤੇ ਕੌਸਲਰ ਹਾਜਰ ਸਨ। ਮੰਗ ਪੱਤਰ ਦੀ ਇਕ ਕਾਪੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਨੂੰ ਵੀ ਦਿੱਤੀ ਗਈ।ਇਸੇ ਦੌਰਾਨ ਇਲਾਕੇ ਦੇ ਸਮੂਹ ਸਰਪੰਚ, ਕਿਸਾਨ ਆਗੂਆਂ ਅਤੇ ਪਤਵੰਤੇ ਸੱਜਣਾਂ ਨੇ ਵੀ ਇਸ ਕਾਲਜ ਨੂੰ ਸਰਕਾਰੀ ਹੱਥਾਂ ਵਿੱਚ ਲੈਣ ਦੀ ਮੰਗ ਕੀਤੀ।